ਜਲੰਧਰ ਕੈਂਟ | ਦੀਪ ਨਗਰ ਵਿਚ ਸ਼ੁੱਕਰਵਾਰ ਰਾਤ ਕਰੀਬ 11 : 30 ਵਜੇ ਰੋਹਿਤ ਚੱਢਾ ਨਾਮ ਦੇ ਦੁਕਾਨਦਾਰ ਕੋਲੋਂ ਤਿੰਨ ਲੁਟੇਰਿਆਂ ਨੇ ਕੁੱਟਮਾਰ ਕੀਤੀ। ਸ਼ੋਰ-ਸ਼ਰਾਬ ਹੋਣ ‘ਤੇ ਲੋਕ ਘਰਾਂ ਤੋ ਬਾਹਰ ਆਏ ਤਾਂ ਲੁਟੇਰੇੇ ਰੋਹਿਤ ਕੋਲੋਂ 26,000 ਰੁਪਏ ਤੇ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ।
ਲੁੱਟ ਹੋਣ ਤੋਂ ਬਾਅਦ ਕਈ ਲੜਕੇ ਉੱਥੇ ਆਏ ਤੇ ਕਿਸੇ ਨੇ ਪੀਸੀਆਰ ਨੂੰ ਫੋਨ ਕਰ ਦਿੱਤਾ। ਪੁਲਿਸ ਨੇ ਆਉਂਦਿਆਂ ਹੀ ਸੀਸਟੀਵੀ ਚੈਕ ਕੀਤੇ ਤੇ ਉਸ ਵਿਚ ਲੁਟੇਰਿਆਂ ਦੀ ਰਿਕਾਰਡਿੰਗ ਹੋ ਗਈ ਹੈ।
ਰੋਹਿਤ ਚੱਢਾ ਨੇ ਚੌਕੀਂ ਪਰਾਗਪੁਰ ਵਿਚ ਕੁੱਟਮਾਰ ਤੇ ਲੁੱਟਖੋਹ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
ਰੋਹਿਤ ਦੇ ਪਿਤਾ ਸੂਰਜ ਚੱਢਾ ਪੱਤਰਕਾਰ ਹਨ ਅਤੇ ਜਲੰਧਰ ਕੈਂਟ ਵਿਚ ਹੀ ਰਹਿੰਦੇ ਹਨ। ਸੂਰਜ ਚੱਢਾ ਨੇ ਕਿਹਾ ਕਿ ਕੈਂਟ ਏਰਿਆ ਵਿਚ ਲੁੱਟਮਾਰ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਪੁੁਲਿਸ ਨੂੰ ਰਾਤ ਵੇਲੇ ਚੌਕਸੀ ਵਧਾਉਣੀ ਚਾਹੀਦੀ ਹੈ। ਅੱਗੇ ਤਿਉਹਾਰਾਂ ਦੇ ਦਿਨ ਹਨ ਇਸ ਲਈ ਪੁਲਿਸ ਨੂੰ ਐਕਟਿਵ ਹੋ ਕੇ ਕੰਮ ਕਰਨਾ ਚਾਹੀਦਾ ਹੈ।
ਦੀਪ ਨਗਰ ਵਿਚ ਦੋ ਦਿਨਾਂ ਪਹਿਲਾਂ ਵੀ ਦੁਕਾਨਦਾਰ ਤੋਂ ਸਿਗਰੇਟ ਲੈਣ ਆਏ ਲੁਟੇਰਿਆਂ ਨੇ ਸੋਨੇ ਦੀ ਚੇਨ ਲੁੱਟ ਲਈ ਸੀ।