ਜਲੰਧਰ | ਮੰਗਲਵਾਰ ਦੁਪਹਿਰ ਨੂੰ ਸ਼ਾਸਤਰੀ ਮਾਰਕੀਟ ਚੌਕ ਨੇੜੇ ਇਕ ਗੈਸਟ ਹਾਊਸ ਵਿੱਚ ਉਦੋਂ ਹੰਗਾਮਾ ਹੋ ਗਿਆ, ਜਦੋਂ ਇਥੇ ਪ੍ਰੇਮੀ ਜੋੜਾ ਜੋ ਕਿ ਕਮਰਾ ਕਿਰਾਏ ‘ਤੇ ਲੈਣ ਆਇਆ ਸੀ, ਨੂੰ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਫੜ ਲਿਆ ਤੇ ਸੜਕ ਦੇ ਵਿਚਕਾਰ ਉਨ੍ਹਾਂ ਦੀ ਕੁੱਟਮਾਰ ਕਰ ਦਿੱਤੀ।
ਇਹ ਦੇਖ ਕੇ ਲੋਕ ਹੈਰਾਨ ਰਹਿ ਗਏ। ਘਟਨਾ ਸਥਾਨ ‘ਤੇ ਕਾਫੀ ਦੇਰ ਤੱਕ ਭੀੜ ਰਹੀ। ਸੋਚਣ ਵਾਲੀ ਗੱਲ ਇਹ ਹੈ ਕਿ ਇਹ ਘਟਨਾ ਥਾਣਾ ਡਵੀਜ਼ਨ 3 ਤੋਂ ਸਿਰਫ 200 ਮੀਟਰ ਦੀ ਦੂਰੀ ‘ਤੇ ਸਥਿਤ ਸ਼ਾਸਤਰੀ ਮਾਰਕੀਟ ਚੌਕ ‘ਚ ਵਾਪਰੀ। ਤਕਰੀਬਨ ਅੱਧੇ ਘੰਟੇ ਤੱਕ ਹੰਗਾਮਾ ਹੁੰਦਾ ਰਿਹਾ ਪਰ ਪੁਲਿਸ ਮੌਕੇ ‘ਤੇ ਨਹੀਂ ਪਹੁੰਚ ਸਕੀ।
ਜਾਣਕਾਰੀ ਅਨੁਸਾਰ ਇਕ ਪ੍ਰੇਮੀ ਜੋੜਾ ਸ਼ਾਸਤਰੀ ਮਾਰਕੀਟ ਚੌਕ ‘ਚ ਸਿਟੀ ਇੰਨ ਗੈਸਟ ਹਾਊਸ ‘ਚ ਰਹਿਣ ਆਇਆ ਸੀ, ਜਦੋਂ ਉਹ ਕਮਰਾ ਬੁੱਕ ਕਰਨ ਜਾ ਰਹੇ ਸੀ ਤਾਂ ਕਾਰ ‘ਚ ਆਏ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਫੜ ਲਿਆ ਤੇ ਉਨ੍ਹਾਂ ਪ੍ਰੇਮੀ ਜੋੜੇ ਨੂੰ ਮੌਕੇ ‘ਤੇ ਹੀ ਕੁੱਟਣਾ ਸ਼ੁਰੂ ਕਰ ਦਿੱਤਾ।
ਬਾਅਦ ਵਿੱਚ ਉਹ ਲੜਕੇ ਤੇ ਲੜਕੀ ਨੂੰ ਕਾਰ ਵਿੱਚ ਬਿਠਾ ਕੇ ਆਪਣੇ ਨਾਲ ਲੈ ਗਏ। ਦੋਵੇਂ ਲੜਕਾ ਤੇ ਲੜਕੀ ਕੌਣ ਸਨ, ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ। ਮਾਮਲੇ ਸਬੰਧੀ ਕਿਸੇ ਨੇ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ।
(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।