ਪ੍ਰੇਮਿਕਾ ਸ਼ਾਦੀਸ਼ੁਦਾ ਪ੍ਰੇਮੀ ਨੂੰ ਆਪਣਾ ਪਤੀ ਦੱਸ ਹੋਈ ਕੁਆਰੰਟੀਨ, ਪ੍ਰੇਮੀ ਦੀ ਪਤਨੀ ਲੱਭਦੀ ਰਹੀਂ ਆਪਣਾ ਪਤੀ

0
912

ਮੁੰਬਈ . ਕੋਰੋਨਾ ਕਾਲ ਦੌਰਾਨ ਕੁਆਰੰਟੀਨ ਨਾਲ ਜੁੜਿਆ ਇੱਕ ਬੇਹੱਦ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਨਾਗਪੁਰ ਦੀ ਇੱਕ ਮਹਿਲਾ ਕਾਂਸਟੇਬਲ ਨੇ ਆਪਣੇ ਪ੍ਰੇਮੀ ਨਾਲ ਕੁਆਰੰਟੀਨ ਹੋਣ ਲਈ ਉਸਨੂੰ ਆਪਣਾ ਪਤੀ ਦੱਸਿਆ। ਪਰ ਇਸ ਮਾਮਲੇ ਦਾ ਜਲਦ ਖੁਲਾਸਾ ਵੀ ਹੋ ਗਿਆ ਤੇ ਉਹ ਵੀ ਮਜ਼ੇਦਾਰ ਤਰੀਕੇ ਨਾਲ।

ਦਰਅਸਲ, ਮਾਮਲਾ ਬਜਾਜ ਨਗਰ ਥਾਣੇ ਦਾ ਹੈ। ਇੱਥੇ ਇੱਕ ਮਹਿਲਾ ਕਾਂਸਟੇਬਲ ਨੂੰ ਉਸਦੇ ਇੱਕ ਸਾਥੀ ਦੇ ਕੋਰੋਨਾ ਪੌਜ਼ੇਟਿਵ ਹੋਣ ਤੇ ਕੁਆਰੰਟੀਨ ਸੈਂਟਰ ਭੇਜਿਆ ਗਿਆ ਸੀ। ਕੁਆਰੰਟੀਨ ਸੈਂਟਰ ‘ਚ ਮਹਿਲਾ ਨੇ ਕਿਹਾ ਕਿ ਉਸਦਾ ਪਤੀ ਪੋਸਟਲ ਵਿਭਾਗ ‘ਚ ਕੰਮ ਕਰਦਾ ਹੈ ਅਤੇ ਉਸਨੂੰ ਵੀ ਕੁਆਰੰਟੀਨ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਮਹਿਲਾ ਕਾਂਸਟੇਬਲ ਨੇ ਆਪਣੇ ਪਤੀ ਦੇ ਨਾਮ ਤੇ ਆਪਣੇ ਪ੍ਰੇਮੀ ਨੂੰ ਕੁਆਰੰਟੀਨ ਕਰਵਾ ਲਿਆ। ਮਹਿਲਾ ਦਾ ਪ੍ਰੇਮੀ ਵੀ ਸ਼ਾਦੀਸ਼ੁਦਾ ਸੀ। ਜਦੋਂ ਉਹ ਤਿੰਨ ਦਿਨ ਤੱਕ ਆਪਣੇ ਘਰ ਨਾ ਪਹੁੰਚਿਆ ਤਾਂ ਉਸਦੀ ਪਤਨੀ ਉਸਦੀ ਭਾਲ ਸ਼ੁਰੂ ਕੀਤੀ। ਕਿਸੇ ਨੇ ਉਸਨੂੰ ਦੱਸਿਆ ਕਿ ਉਸਦਾ ਪਤੀ ਕੁਆਰੰਟੀਨ ਸੈਂਟਰ ‘ਚ ਹੈ।ਜਦੋਂ ਮਹਿਲਾ ਕੁਆਰੰਟੀਨ ਸੈਂਟਰ ਪਹੁੰਚੀ ਤਾਂ ਉਸਨੂੰ ਅੰਦਰ ਦਾਖਲ ਨਾ ਹੋਣ ਦਿੱਤਾ ਗਿਆ। ਇਸ ਤੋਂ ਬਾਅਦ ਮਹਿਲਾ ਬਜਾਜ ਨਗਰ ਥਾਣੇ ਪਹੁੰਚੀ ਅਤੇ ਸ਼ਿਕਾਇਤ ਦਰਜ ਕਰਵਾਈ।

ਪਤਨੀ ਦੀ ਸ਼ਿਕਾਇਤ ‘ਤੇ ਪੁਲਿਸ ਕਮਿਸ਼ਨਰ ਡਾ. ਭੂਸ਼ਣ ਕੁਮਾਰ ਉਪਾਧਿਆਏ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਹਿਲਾ ਕਾਂਸਟੇਬਲ ਕੁਆਰੀ ਹੈ। ਉਸਨੇ ਆਪਣੇ ਪ੍ਰੇਮੀ ਨੂੰ ਆਪਣਾ ਪਤੀ ਦਸ ਕਿ ਕੁਆਰੰਟੀਨ ਸੈਂਟਰ ‘ਚ ਭਰਤੀ ਹੋ ਗਈ। ਮਾਮਲੇ ਦੇ ਖੁਲਾਸੇ ਤੋਂ ਬਾਅਦ, ਕਾਂਸਟੇਬਲ ਦੇ ਪ੍ਰੇਮੀ ਨੂੰ ਕਿਸੇ ਹੋਰ ਕੁਆਰੰਟੀਨ ਸੈਂਟਰ ਭੇਜ ਦਿੱਤਾ ਗਿਆ ਹੈ।