ਲੁਧਿਆਣਾ ‘ਚ ਚੌਕੀ ਦੇ ਅੰਦਰ ਕੁੜੀ ਨਾਲ ਰੇਪ, ਕਾਂਸਟੇਬਲ ਗ੍ਰਿਫਤਾਰ, ਏਐਸਆਈ ਸਸਪੈਂਡ, ਪੂਰੀ ਚੌਂਕੀ ਲਾਇਨ ਹਾਜ਼ਰ

0
2152

ਲੁਧਿਆਣਾ | ਪੁਲਿਸ ਚੌਕੀ ਦੇ ਅੰਦਰ ਇੱਕ 25 ਸਾਲ ਦੀ ਵਿਆਹੁਤਾ ਨਾਲ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ। 18 ਦਿਨ ਚੱਲੀ ਜਾਂਚ ਤੋਂ ਬਾਅਦ ਪੁਲਿਸ ਕਰਮਚਾਰੀਆਂ ‘ਤੇ ਐਕਸ਼ਨ ਲਿਆ ਗਿਆ ਹੈ।


ਮੁੰਡਿਆ ਚੌਂਕੀ ਦੇ ਰਾਕੇਸ਼ ਕੁਮਾਰ ਨਾਂ ਦੇ ਇੱਕ ਕਾਂਸਟੇਬਲ ‘ਤੇ ਰੇਪ ਦਾ ਪਰਚਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਏਐਸਆਈ ਸੁਖਵਿੰਦਰ ਸਿੰਘ ਨੂੰ ਸਸਪੈਂਡ ਕਰਨ ਤੋਂ ਇਲਾਵਾ ਪੂਰੀ ਚੌਂਕੀ ਨੂੰ ਲਾਇਨ ਹਾਜ਼ਰ ਕਰ ਦਿੱਤਾ ਗਿਆ ਹੈ।


ਪੁਲਿਸ ਵਾਲਿਆਂ ‘ਤੇ ਇਲਜਾਮ ਹੈ ਕਿ ਉਨ੍ਹਾਂ ਜ਼ਬਰਦਸਤੀ ਰਾਤ ਨੂੰ 25 ਸਾਲ ਦੀ ਕੁੜੀ ਨੂੰ ਚੌਂਕੀ ਲਿਆਂਦਾ। ਉਸ ਨਾਲ ਰੇਪ ਕੀਤਾ ਅਤੇ ਸਾਰੀ ਰਾਤ ਉਸ ਨੂੰ ਚੌਂਕੀ ਵਿੱਚ ਨੰਗਾ ਰੱਖਿਆ ਗਿਆ।


ਪੀੜਤ ਕੁੜੀ ਨੇ ਇਸ ਦੀ ਸ਼ਿਕਾਇਤ ਪੁਲਿਸ ਕਮਿਸ਼ਨਰ ਨੂੰ ਦਿੱਤੀ ਸੀ। ਜਾਂਚ ਤੋਂ ਬਾਅਦ ਕਮਿਸ਼ਨਰ ਨੇ ਇਹ ਐਕਸ਼ਨ ਲਿਆ ਹੈ।


ਪੀੜਤਾ ਦਾ ਕਹਿਣਾ ਹੈ ਕਿ ਉਹ ਪਤੀ ਦੇ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ। ਪਤੀ ਦਾ ਦੋਸਤ ਕਰਮਾ ਉਸ ਦੇ ਘਰ ਆਉਂਦਾ ਸੀ। ਇਸ ਤੋਂ ਬਾਅਦ ਪਤੀ ਦੇ ਦੋਸਤ ਦੀ ਸੱਸ, ਸਾਲੀ ਨੂੰ ਸ਼ੱਕ ਸੀ ਕਰਮੇ ਬਾਰੇ। ਉਨ੍ਹਾਂ ਨੇ ਆ ਕੇ 3 ਦਸੰਬਰ ਨੂੰ ਮੈਨੂੰ ਕੁੱਟਿਆ। ਚਾਰ ਨੂੰ ਮੈਂ ਚੌਕੀ ਸ਼ਿਕਾਇਤ ਦਿੱਤੀ ਪਰ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ। 5 ਦਸੰਬਰ ਨੂੰ ਅਰੋਪੀਆਂ ਨੇ ਹੀ ਮੇਰੇ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ।


ਪੀੜਤਾ ਨੇ ਦੱਸਿਆ- 6 ਦਸੰਬਰ ਦੀ ਰਾਤ 12 ਵਜੇ ਕਾਂਸਟੇਬਲ ਰਾਕੇਸ਼ ਕੁਮਾਰ, ਚੌਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਉਸ ਨੂੰ ਕੁੱਟਿਆ ਅਤੇ ਬਿਨਾ ਲੇਡੀ ਪੁਲਿਸ ਅਫਸਰ ਦੇ ਉਸ ਨੂੰ ਚੌਂਕੀ ਲੈ ਗਏ।

ਪੀੜਤਾ ਦਾ ਇਲਜਾਮ ਹੈ ਕਿ ਰਾਕੇਸ਼ ਨੇ ਉਸ ਨਾਲ ਰੇਪ ਕੀਤਾ ਅਤੇ ਸਵੇਰ ਤੱਕ ਉਸ ਨੂੰ ਬਿਨਾ ਕਪੜਿਆਂ ਤੋਂ ਹੀ ਚੌਂਕੀ ਰੱਖਿਆ। ਸਵੇਰੇ ਉਸ ਨੂੰ ਪਾਉਣ ਨੂੰ ਕੱਪੜੇ ਦਿੱਤੇ ਗਏ। ਬਾਕੀ ਪੁਲਿਸ ਮੁਲਾਜ਼ਮਾਂ ਨੇ ਵੀ ਕੋਈ ਐਕਸ਼ਨ ਨਾ ਲਿਆ।