ਘੋਰ ਕਲਯੁਗ : ਮਾਂ ਦੇ ਆਸ਼ਕ ਨੇ ਨਾਬਾਲਗ ਧੀ ਨੂੰ ਕੀਤਾ ਗਰਭਵਤੀ, ਜ਼ੀਰਕਪੁਰ ਤੋਂ ਸਾਹਮਣੇ ਆਇਆ ਸਨਸਨੀਖੇਜ਼ ਮਾਮਲਾ

0
449

ਜ਼ੀਰਕਪੁਰ : ਚੰਡੀਗੜ੍ਹ ਨੇੜਲੇ ਜ਼ੀਰਕਪੁਰ ਤੋਂ ਹੈਰਾਨ ਕਰਦਾ ਮਾਮਲੇ ਸਾਹਮਣੇ ਆਇਆ ਹੈ। ਇਥੇ ਇਕ ਮਹਿਲਾ ਦੋਸਤ ਦੀ ਨਾਬਾਲਗ ਧੀ ਨਾਲ ਜ਼ਬਰ ਜਨਾਹ ਕਰਨ ਵਾਲੇ ਮੁਲਜ਼ਮ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ ਹੈ। ਨਾਬਾਲਗ ਦੋ ਮਹੀਨੇ ਦੀ ਗਰਭਵਤੀ ਦੱਸੀ ਜਾ ਰਹੀ ਹੈ।

ਪੁਲਿਸ ਨੂੰ ਦਿੱਤੇ ਬਿਆਨ ‘ਚ ਪੀੜਤਾ ਨੇ ਦੱਸਿਆ ਕਿ ਉਹ 11ਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਆਪਣੀ ਮਾਂ ਨਾਲ ਰਹਿ ਰਹੀ ਹੈ। ਉਸ ਦੀ ਮਾਂ ਪਿਛਲੇ 6 ਮਹੀਨਿਆਂ ਤੋਂ ਜ਼ੀਰਕਪੁਰ ਵਿੱਚ ਇੱਕ ਦੋਸਤ ਕੋਲ ਰਹਿ ਰਹੀ ਹੈ।

ਮਾਂ ਦਾ ਦੋਸਤ ਉਸ ਨਾਲ ਛੇੜਛਾੜ ਕਰਦਾ ਸੀ। 13 ਅਪ੍ਰੈਲ ਨੂੰ ਮਾਂ ਦਾ ਆਪਣੇ ਦੋਸਤ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਉਹ ਕਮਰਾ ਬੰਦ ਕਰਕੇ ਸੌਂ ਗਈ। ਮੁਲਜ਼ਮ ਝਗੜਾ ਕਰਕੇ ਬਾਹਰ ਚਲਾ ਗਿਆ।

ਜਦੋਂ ਉਹ ਥੋੜ੍ਹੀ ਦੇਰ ਬਾਅਦ ਵਾਪਸ ਆਇਆ ਤਾਂ ਉਹ ਨਸ਼ੇ ਵਿਚ ਧੁੱਤ ਸੀ। ਉਹ ਆਪਣੇ ਕਮਰੇ ਵਿਚ ਇਕੱਲੀ ਸੌਂ ਰਹੀ ਸੀ। ਦੋਸ਼ੀ ਕਮਰੇ ‘ਚ ਆ ਕੇ ਉਸ ਨਾਲ ਛੇੜਛਾੜ ਕਰਨ ਲੱਗਾ ਅਤੇ ਜ਼ਬਰਦਸਤੀ ਸਰੀਰਕ ਸਬੰਧ ਬਣਾਏ।

ਇਸ ਤੋਂ ਬਾਅਦ ਵੀ ਮੁਲਜ਼ਮ ਨੇ ਕਈ ਵਾਰ ਸਰੀਰਕ ਸਬੰਧ ਬਣਾਏ ਅਤੇ ਉਹ ਗਰਭਵਤੀ ਹੋ ਗਈ। ਮੁਲਜ਼ਮ ਗਰਭਪਾਤ ਲਈ ਦਵਾਈ ਲੈ ਕੇ ਆਇਆ, ਜਿਸ ਕਾਰਨ ਉਸ ਦੀ ਸਿਹਤ ਵਿਗੜ ਗਈ।

ਸ਼ੱਕ ਹੋਣ ‘ਤੇ ਨਾਬਾਲਗ ਨੇ ਸਾਰੀ ਗੱਲ ਮਾਂ ਨੂੰ ਦੱਸੀ। ਮਾਂ ਨੇ ਗਰਭ ਅਵਸਥਾ ਦਾ ਟੈਸਟ ਕਰਵਾਇਆ ਅਤੇ ਰਿਪੋਰਟ ਪਾਜ਼ੇਟਿਵ ਆਉਣ ‘ਤੇ ਪੁਲਿਸ ਨੂੰ ਸ਼ਿਕਾਇਤ ਕੀਤੀ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ