ਮੋਹਾਲੀ ਤੋਂ ਵੱਡੀ ਖਬਰ – ਬਲੌਂਗੀ ‘ਚ ਗੈਸ ਲੀਕ ਹੋਣ ਨਾਲ ਮਚੀ ਹਫਰਾ-ਤਫਰੀ, 50 ਦੇ ਕਰੀਬ ਲੌਕ ਹਸਪਤਾਲ ‘ਚ ਦਾਖਲ

0
581
ਗੈਸ ਲੀਕ ਹੋਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਸਿਲੰਡਰ ਟੋਇਆ ਪੁੱਟ ਕੇ ਮਿੱਟੀ ਵਿਚ ਦਬ ਦਿਤਾ।

ਮੋਹਾਲੀ. ਬੀਤੀ ਦੇਰ ਰਾਤ ਮੋਹਾਲੀ ਦੇ ਨਾਲ ਲੱਗਦੇ ਪਿੰਡ ਬਲੌਂਗੀ ਵਿਚ ਗੈਸ ਲੀਕ ਹੋਣ ਨਾਲ ਲੋਕਾਂ ਵਿਚ ਦਹਿਸ਼ਤ ਫੈਲ ਗਈ। ਗੈਸ ਲੀਕ ਹੋਣ ਨਾਲ 50 ਤੋਂ ਜ਼ਿਆਦਾ ਲੋਕਾਂ ਦੀ ਹਾਲਤ ਵਿਗੜਣ ਕਾਰਨ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਬਲੌਂਗੀ ਦੇ ਵਾਟਰ ਵਰਕਸ ਟਿਊਬਵੇਲ ਦੇ ਪਾਣੀ ਨੂੰ ਸ਼ੁੱਧ ਤੇ ਸਾਫ ਕਰਨ ਲਈ ਸਪਲਾਈ ਵਿਚ ਮਿਲਾਈ ਜਾਣ ਵਾਲੀ ਕਲੋਰੀਨ ਗੈਸ ਲੀਕ ਹੋਣ ਨਾਲ ਲੋਕਾਂ ਵਿਚ ਹਫਰਾ-ਤਫਰੀ ਮਚ ਗਈ।

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ, ਫਾਇਰ ਬ੍ਰਿਗੇਡ ਮੌਕੇ ਉਤੇ ਪਹੁੰਚ ਗਈ। ਦੇਰ ਰਾਤ ਗੈਸ ਲੀਕ ਸਿਲੰਡਰ ਨੂੰ ਚੁੱਕ ਕੇ ਸਾਹਮਣੇ ਦਸ਼ਹਿਰਾ ਗਰਾਉਂਡ ਦੇ ਖੁੱਲ੍ਹੇ ਮੈਦਾਨ ਵਿਚ ਟੋਏ ਵਿਚ ਦਬਾ ਦਿੱਤਾ ਗਿਆ ।

ਅਚਾਨਕ ਦੇਰ ਰਾਤ ਨੂੰ ਘਰਾਂ ਵਿਚ ਸਪਲਾਈ ਹੋਣ ਵਾਲੇ ਪਾਣੀ ਨੂੰ ਪੀਣ ਬਾਅਦ ਲੋਕਾਂ ਨੂੰ ਸਾਹ ਲੈਣ ਵਿਚ ਤਕਲੀਫ ਹੋਣ ਲਗੀ ਅਤੇ ਦਮ ਘੁਟਣ ਲੱਗਿਆ ਅਤੇ ਦੇਖਦੇ ਹੀ ਦੇਖਦੇ ਅਚਾਨਕ 40-50 ਲੋਕਾਂ ਦੀ ਸਿਹਤ ਖਰਾਬ ਹੋ ਗਈ। ਉਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਇਲਾਜ ਤੋਂ ਬਾਅਦ ਕਈ ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।