ਲੁਟੇਰੀਆਂ ਨੇ ਟ੍ਰੈਕਟਰ-ਟ੍ਰਾਲੀ ਚਾਲਕ ‘ਤੇ ਚਲਾਈ ਗੋਲੀ, ਟ੍ਰੈਕਟਰ ਲੈ ਕੇ ਹੋਏ ਫਰਾਰ

    0
    393

    ਅਮ੍ਰਿਤਸਰ. ਪਿੰਡ ਮਾਨਾਂਵਾਲਾ ‘ਚ ਨੈਸ਼ਨਲ ਹਾਈਵੇਅ ਨੂੰ ਜਾਣ ਵਾਲੇ ਫਲਾਈਓਵਰ ‘ਤੇ ਅੱਜ ਤੜਕੇ ਲੁਟੇਰੇਆਂ ਵਲੋਂ ਟ੍ਰੈਕਟਰ ਟ੍ਰਾਲੀ ਲੈ ਕੇ ਜਾ ਰਹੇ ਵਿਅਕਤੀ ਨੂੰ ਗੋਲੀ ਮਾਰਨ ਦੀ ਖਬਰ ਹੈ। ਗੋਲੀ ਲੱਗਣ ਨਾਲ ਟ੍ਰੈਕਟਰ ਚਾਲਕ ਜਖਮੀ ਹੋ ਗਿਆ। ਉਸਨੂੰ ਨਜਦੀਕੀ ਹਸਪਤਾਲ ਵਿੱਚ ਦਾਖਲ ਕਰਵਾਈਆ ਗਿਆ ਹੈ। ਘਟਨਾ ਤੋਂ ਬਾਅਦ ਥਾਣਾ ਚਾਟੀਵਿੰਡ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

    ਲੁਟੇਰੇ ਗੋਲੀ ਮਾਰਨ ਤੋਂ ਬਾਅਦ ਉਸਦਾ ਟ੍ਰੈਕਟਰ ਖੋਹ ਕੇ ਲੈ ਗਏ। ਟ੍ਰੈਕਟਰ ਚਾਲਕ ਦੀ ਪਛਾਣ ਹਰਦੇਵ ਸਿੰਘ ਵਾਸੀ ਪਿੰਡ ਪੰਡੋਰੀ ਤਰਨਤਾਰਨ ਵਜੋਂ ਹੋਈ ਹੈ। ਉਹ ਸਵੇਰੇ ਅਜਨਾਲਾ ਤੋਂ ਰੇਤ ਦੀ ਟ੍ਰਾਲੀ ਭਰ ਕੇ ਲਿਆ ਰਿਹਾ ਸੀ। ਇਸ ਦੌਰਾਨ ਲੁਟੇਰਿਆਂ ਨੇ ਉਸਨੂੰ ਗੋਲੀ ਮਾਰੀ ਤੇ ਟ੍ਰੈਕਟਰ ਲੈ ਕੇ ਫਰਾਰ ਹੋ ਗਏ।  

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।