ਨਿਊਜ਼ ਡੈਸਕ। 36 ਸਾਲਾ ਪੰਜਾਬੀ ਗੈਂਗਸਟਰ ਰਵਿੰਦਰ ਸਮਰਾ ਦਾ ਵੀਰਵਾਰ ਨੂੰ ਕੈਨੇਡਾ ਦੇ ਰਿਚਮੰਡ ਵਿੱਚ ਗੋਲੀ ਮਾਰਕੇ ਕਤਲ ਕਰ ਦਿੱਤਾ ਗਿਆ। ਰਾਯਲ ਕੈਨੇਡੀਅਨ ਮਾਉਂਟੇਨ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਰਿਚਮੰਡ ਵਿੱਚ ਕਿਸੇ ਨੂੰ ਗੋਲੀ ਮਾਰ ਦਿੱਤੀ ਹੈ ਤੇ ਉਹ ਗੰਭੀਰ ਜਖਮੀ ਹੈ। ਜਿਸਤੇ ਪੁਲਿਸ ਮੌਕੇ ਤੇ ਘਟਨਾ ਵਾਲੀ ਸਥਾਨ ਤੇ ਪਹੁੰਚੀ ਪਰ ਗੰਭਰੀ ਜਖਮੀ ਵਿਅਕਤੀ ਨੂੰ ਨਹੀਂ ਬਚਾ ਸਕੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਪੰਜਾਬੀ ਮੂਲ ਦੇ ਗੈਂਗਸਟਰ ਰਵਿੰਦਰ ਸਮਰਾ ਦੇ ਤੌਰ ‘ਤੇ ਹੋਈ ਹੈ।
ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਕਾਰਪੋਰਲ ਸੁੱਖੀ ਢੇਸੀ ਅਨੁਸਾਰ ਸਮਰਾ ਦੀ ਮੌਤ ਟਾਰਗੇਟ ਕਿਲਿੰਗ ਸੀ। ਉਸਦੇ ਭਰਾ ਅਮਰਜੀਤ ਸਿੰਘ ਸਮਰਾ ਦਾ ਵੀ ਦੋ ਮਹੀਨੇ ਪਹਿਲਾਂ ਵੈਨਕੂਵਰ ਵਿੱਚ ਗੋਲੀ ਮਾਰਕੇ ਕਤਲ ਕਰ ਦਿੱਤਾ ਗਿਆ ਸੀ।
ਕੌਣ ਹੈ ਰਵਿੰਦਰ ਸਮਰਾ
ਰਵਿੰਦਰ ਸਮਰਾ 36 ਸਾਲਾ ਅਮਰਪ੍ਰੀਤ ਸਮਰਾ ਦਾ ਭਰਾ ਹੈ, ਜੋ ਕੈਨੇਡਾ ਦੇ 11 ਟਾਪ ਦੇ ਗੈਂਗਸਟਰ ਵਿੱਚ ਸ਼ਾਮਿਲ ਸੀ। ਅਮਰਪ੍ਰੀਤ ਦੀ ਵੀ 28 ਮਈ ਨੂੰ ਵੈਨਕੂਵਰ ਦੇ ਇੱਕ ਬੈਂਕੁਏਟ ਹਾਲ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਹ ਸਿਰਫ਼ 28 ਸਾਲਾਂ ਦਾ ਸੀ। ਆਈਐਚਆਈਟੀ ਦੇ ਬੁਲਾਰੇ ਸੀਪੀਐਲ ਸੁੱਖੀ ਢੇਸੀ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਰਵਿੰਦਰ ਸਮਰਾ ਦਾ ਕਤਲ ਇੱਕ ਟਾਰਗੈੱਟ ਕਿਲਿੰਗ ਹੈ।
ਰਵਿੰਦਰ ਦਾ ਭਰਾ ਅਮਰਪ੍ਰੀਤ ਸਮਰਾ ਕੈਨੇਡਾ ਦੇ ਟਾਪ 10 ਗੈਂਗਸਟਰਾਂ ਵਿੱਚ ਸ਼ਾਮਲ ਸੀ। 28 ਮਈ ਨੂੰ ਕੈਨੇਡਾ ਦੇ ਵੈਨਕੂਵਰ ਵਿੱਚ ਇੱਕ ਵਿਆਹ ਸਮਾਗਮ ਦੇ ਬਾਹਰ ਬ੍ਰਦਰਜ਼ ਗਰੁੱਪ ਦੇ ਗੈਂਗ ਵੱਲੋਂ ਅਮਰਪ੍ਰੀਤ ਦਾ ਕਤਲ ਕਰ ਦਿੱਤਾ ਗਿਆ ਸੀ। ਰਿਪੋਰਟਾਂ ਦੱਸਦੀਆਂ ਹਨ ਕਿ ਸਮਰਾ (ਜੂਨੀਅਰ) ਜਿਸ ਨੂੰ ਚੱਕੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਵੈਨਕੂਵਰ ਵਿੱਚ ਇੱਕ ਵਿਆਹ ਸਮਾਗਮ ਸ਼ਾਮਿਲ ਹੋਣ ਆਇਆ ਸੀ। ਰਾਤ ਦੇ ਖਾਣੇ ਤੋਂ ਬਾਅਦ ਜਦੋਂ ਅਮਰਪ੍ਰੀਤ ਸਮਰਾ ਫਰੇਜ਼ਰਵਿਊ ਹਾਲ ਤੋਂ ਬਾਹਰ ਆਇਆ ਤਾਂ ਬ੍ਰਦਰਜ਼ ਕੀਪਰਜ਼ ਗਰੁੱਪ ਦੇ ਗੈਂਗ ਮੈਂਬਰਾਂ ਨੇ ਗੋਲੀ ਮਾਰਕੇ ਉਸਦਾ ਕਤਲ ਕਰ ਦਿੱਤਾ ਸੀ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ