ਲੁਧਿਆਣਾ ਦੇ ਕਿਲਾ ਰਾਏਪੁਰ ਵਿਖੇ ਅੱਜ ਸ਼ੁਰੂ ਹੋਵੇਗਾ ਮਿੰਨੀ ਓਲੰਪਿਕ, 3 ਦਿਨਾਂ ‘ਚ ਵੰਡੇ ਜਾਣਗੇ 30 ਲੱਖ ਦੇ ਇਨਾਮ

0
2048

ਲੁਧਿਆਣਾ, 12 ਫਰਵਰੀ| ਲੁਧਿਆਣਾ ਦੇ ਕਿਲਾ ਰਾਏਪੁਰ ਵਿਖੇ ਪੇਂਡੂ ਓਲੰਪਿਕ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਅੱਜ ਪੰਜਾਬੀ ਗਾਇਕ ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਗੀਤ ਪੇਸ਼ ਕਰਨਗੇ। 13 ਫਰਵਰੀ ਨੂੰ ਗੀਤਕਾਰ ਦੇਬੀ ਮਖਸੂਸਪੁਰੀ ਆਪਣੀ ਗਾਇਕੀ ਦੇ ਜੌਹਰ ਦਿਖਾਉਣਗੇ। ਗਾਇਕ ਅੰਮ੍ਰਿਤ ਮਾਨ 14 ਫਰਵਰੀ ਨੂੰ ਲੋਕਾਂ ਦਾ ਮਨੋਰੰਜਨ ਕਰਨਗੇ। ਮੰਤਰੀ ਅਨਮੋਲ ਗਗਨ ਮਾਨ ਖੇਡਾਂ ਦੇ ਆਖਰੀ ਦਿਨ 14 ਫਰਵਰੀ ਨੂੰ ਮੇਲੇ ਵਿਚ ਸ਼ਿਰਕਤ ਕਰਨਗੇ।

ਖੇਡ ਮੁਕਾਬਲਿਆਂ ਵਿਚ ਕੁਸ਼ਤੀ, ਹਾਕੀ, ਦੌੜ, ਵੇਟ ਲਿਫਟਿੰਗ, ਰਵਾਇਤੀ ਮਾਰਸ਼ਲ ਆਰਟਸ, ‘ਕਬੱਡੀ’ ਘੋੜ ਸਵਾਰੀ ਅਤੇ ਰਵਾਇਤੀ ਪੰਜਾਬੀ ਲੜਾਈ ਦੀਆਂ ਤਕਨੀਕਾਂ ਵਰਗੀਆਂ ਖੇਡਾਂ ਕਰਵਾਈਆਂ ਜਾਣਗੀਆਂ। ਅੱਜ ਪਹਿਲੇ ਦਿਨ ਹਾਕੀ ਮੈਕ (ਲੜਕੇ), ਹਾਕੀ ਮੈਚ (ਲੜਕੀਆਂ), 60 ਮੀਟਰ ਦੌੜ (ਅੰਡਰ-14,17 ਲੜਕੀਆਂ), 100 ਮੀਟਰ ਦੌੜ (ਪੁਰਸ਼-60-70), 1500 ਮੀਟਰ ਦੌੜ (ਲੜਕੀਆਂ ਅਤੇ ਲੜਕੇ), 400 ਮੀਟਰ ਦੌੜ (ਲੜਕੀਆਂ ਅਤੇ ਲੜਕਿਆਂ) ਵਿਚਕਾਰ ਮੁਕਾਬਲੇ ਹੋਣਗੇ।

ਸੱਭਿਆਚਾਰਕ ਸ਼ਖਸੀਅਤ ਤਰਸੇਮ ਚੰਦ ਕਲਹਿੜੀ ਦੀ ਟੀਮ ਪੰਜਾਬੀ ਵਿਰਸਾ ਵੱਲੋਂ ਗਰਾਊਂਡ ਵਿੱਚ ਪੰਜਾਬ ਦੇ ਸੱਭਿਆਚਾਰਕ ਇਤਿਹਾਸ ਬਾਰੇ ਪ੍ਰਦਰਸ਼ਨੀ ਲਾਈ ਜਾਵੇਗੀ। ਕਲਾਕਾਰ ਤਿੰਨ ਦਿਨ ਭੰਗੜਾ ਅਤੇ ਝੂੰਮਰ ਆਦਿ ਪੇਸ਼ ਕਰਨਗੇ।