ਲੁਧਿਆਣਾ ‘ਚ ਫਲ ਵਿਕਰੇਤਾ ਦਾ ਕੁੱਟ-ਕੁੱਟ ਕੇ ਕਤਲ, ਕੇਲਿਆਂ ਦੇ ਪੈਸੇ ਨੂੰ ਲੈ ਕੇ ਹੋਇਆ ਸੀ ਵਿਅਕਤੀ ਨਾਲ ਝਗੜਾ

0
336

ਲੁਧਿਆਣਾ, 30 ਨਵੰਬਰ | ਜ਼ਿਲੇ ਦੇ ਖੰਨਾ ਦੇ ਬੀਜਾ ਪਿੰਡ ਵਿਚ ਇੱਕ ਫਲ ਵਿਕਰੇਤਾ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਵਿਅਕਤੀ ਮੁਫ਼ਤ ਵਿਚ ਕੇਲੇ ਮੰਗ ਰਿਹਾ ਸੀ, ਜਿਸ ਕਾਰਨ ਦੁਕਾਨਦਾਰ ਅਤੇ ਵਿਅਕਤੀ ਵਿਚ ਝਗੜਾ ਹੋ ਗਿਆ, ਜਿਸ ਤੋਂ ਬਾਅਦ ਦੋਸ਼ੀ ਵਿਅਕਤੀ ਨੇ ਆਪਣੇ ਲੜਕਿਆਂ ਨੂੰ ਬੁਲਾ ਕੇ ਦੁਕਾਨਦਾਰ ਦੀ ਕੁੱਟਮਾਰ ਕੀਤੀ। ਕੇਲਿਆਂ ਨੂੰ ਲੈ ਕੇ ਹੋਈ ਲੜਾਈ ‘ਚ ਦੁਕਾਨ ਮਾਲਕ ਦੀ ਜਾਨ ਚਲੀ ਗਈ। ਮੁਲਜ਼ਮਾਂ ਨੇ 50 ਸਾਲਾ ਫਲ ਕਾਰੋਬਾਰੀ ਤੇਜਿੰਦਰ ਕੁਮਾਰ ਬੌਬੀ ਦੀ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਪਹਿਲਾਂ ਹੀ ਦਿਲ ਦਾ ਮਰੀਜ਼ ਸੀ।

ਦੁਕਾਨ ’ਤੇ ਕੰਮ ਕਰਦੇ ਚੰਦੇਸ਼ਵਰ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਜਦੋਂ ਮਾਲਕ ਤੇਜਿੰਦਰ ਬੌਬੀ ਦੁਕਾਨ ’ਤੇ ਨਹੀਂ ਸੀ ਤਾਂ ਪਿੰਡ ਦੇ ਹੀ ਇੱਕ ਵਿਅਕਤੀ ਨੇ ਕੇਲੇ ਮੰਗਣੇ ਸ਼ੁਰੂ ਕਰ ਦਿੱਤੇ। ਕੇਲੇ ਖਰੀਦਣ ਤੋਂ ਬਾਅਦ ਜਦੋਂ ਉਸ ਨੇ ਪੈਸੇ ਨਾ ਦਿੱਤੇ ਤਾਂ ਉਸ ਨੇ ਪੈਸੇ ਮੰਗੇ। ਇਸ ‘ਤੇ ਮੁਲਜ਼ਮ ਨੇ ਉਸ ਨੂੰ ਗਲੇ ਤੋਂ ਫੜ ਲਿਆ। ਇਸ ਦੌਰਾਨ ਉਸ ਨੇ ਆਪਣੇ ਮਾਲਕ ਤੇਜਿੰਦਰ ਬੌਬੀ ਨੂੰ ਫੋਨ ਕੀਤਾ। ਮੁਲਜ਼ਮ ਨੇ ਆਪਣੇ ਪੁੱਤਰ ਅਤੇ ਹੋਰ ਸਾਥੀਆਂ ਨੂੰ ਬੁਲਾ ਲਿਆ। ਜਿਵੇਂ ਹੀ ਮੁਲਜ਼ਮ ਦਾ ਲੜਕਾ ਆਇਆ ਤਾਂ ਉਸ ਨੇ ਦੁਕਾਨ ਮਾਲਕ ਦੇ ਸਿਰ ਵਿਚ ਮੁੱਕਾ ਮਾਰ ਦਿੱਤਾ। ਉਸ ਦੀ ਕੁੱਟਮਾਰ ਵੀ ਕੀਤੀ ਗਈ।

ਇਸ ਦੌਰਾਨ ਦੁਕਾਨ ਮਾਲਕ ਜ਼ਮੀਨ ‘ਤੇ ਡਿੱਗ ਗਿਆ। ਜਦੋਂ ਦੁਕਾਨ ਮਾਲਕ ਨੂੰ ਨੇੜਲੇ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ ਤਾਂ ਉਸ ਨੂੰ ਉੱਥੇ ਦਾਖਲ ਨਹੀਂ ਕਰਵਾਇਆ ਗਿਆ। ਜਦੋਂ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਸੂਚਨਾ ਮਿਲਣ ਤੋਂ ਬਾਅਦ ਖੰਨਾ ਦੇ ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਤੁਰੰਤ ਐਸਐਚਓ ਸਦਰ ਸੁਖਵਿੰਦਰਪਾਲ ਸਿੰਘ ਸਮੇਤ ਮੌਕੇ ’ਤੇ ਪੁੱਜੇ। ਘਟਨਾ ਬਾਰੇ ਆਸ-ਪਾਸ ਦੇ ਲੋਕਾਂ ਨੂੰ ਪੁੱਛਿਆ ਅਤੇ ਸੀਸੀਟੀਵੀ ਵੀ ਚੈੱਕ ਕੀਤਾ। ਫਿਰ ਸਿਵਲ ਹਸਪਤਾਲ ਆ ਕੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਡੀਐਸਪੀ ਨੇ ਦੱਸਿਆ ਕਿ ਝਗੜਾ ਕੇਲੇ ਵੇਚਣ ਵਾਲੇ ਦੁਕਾਨਦਾਰ ਨਾਲ ਹੋਇਆ। ਇਸ ਦੌਰਾਨ ਦੂਜੇ ਪਾਸੇ ਦੇ ਦੁਕਾਨਦਾਰ ਨੇ ਕੁਝ ਲੋਕਾਂ ਨੂੰ ਬੁਲਾਇਆ ਅਤੇ ਝਗੜਾ ਹੋ ਗਿਆ। ਉਥੇ ਲੱਗੇ ਕੈਮਰੇ ਦੀ ਫੁਟੇਜ ਦੇਖ ਕੇ ਪਤਾ ਲੱਗਾ ਕਿ ਤੇਜਿੰਦਰ ਬੌਬੀ ਲੜਾਈ ਦੌਰਾਨ ਸੜਕ ਪਾਰ ਕਰ ਗਿਆ ਤੇ ਫਿਰ ਜ਼ਮੀਨ ‘ਤੇ ਡਿੱਗ ਪਿਆ। ਇਸ ਘਟਨਾ ਵਿਚ ਤੇਜਿੰਦਰ ਬੌਬੀ ਦੀ ਮੌਤ ਹੋ ਗਈ। ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।