ਅੱਜ ਤੋਂ ਬੱਸਾਂ ‘ਚ ਨਹੀਂ ਬੈਠ ਸਕਣਗੀਆਂ 52 ਤੋਂ ਜ਼ਿਆਦਾ ਸਵਾਰੀਆਂ; ਆਖਿਰ ਕੀ ਹੈ ਵਜ੍ਹਾ ?

0
1560

ਬਠਿੰਡਾ, 23 ਜਨਵਰੀ| ਪੰਜਾਬ ਰੋਡਵੇਜ਼, ਪਨਬੱਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਮੰਗਲਵਾਰ (ਅੱਜ) ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਵੱਖ-ਵੱਖ ਕਿਸਮ ਦਾ ਸੰਘਰਸ਼ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤਹਿਤ ਉਹ ਬੱਸਾਂ ‘ਚ 52 ਤੋਂ ਵੱਧ ਯਾਤਰੀਆਂ ਨੂੰ ਨਹੀਂ ਲੈ ਕੇ ਜਾਣਗੇ। ਪਹਿਲਾਂ ਬੱਸਾਂ ‘ਚ 100 ਤੋਂ ਵੱਧ ਸਵਾਰੀਆਂ ਨੂੰ ਲਿਆਂਦਾ ਜਾਂਦਾ ਸੀ ਪਰ ਹੁਣ ਯੂਨੀਅਨ ਨੇ ਰੈਲੀ ਕਰ ਕੇ ਇਸ ਦਾ ਐਲਾਨ ਕੀਤਾ ਹੈ।

ਸੂਬਾ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਮਨਾਵਾਂ ਤੇ ਡਿਪੂ ਪ੍ਰਧਾਨ ਕੁਲਦੀਪ ਸਿੰਘ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ‘ਚ ਕੱਚੇ ਮੁਲਾਜ਼ਮਾਂ ਦੀ ਗੱਲ ਨਹੀਂ ਸੁਣ ਰਹੀ, ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਬਜਾਏ ਝੂਠ ਬੋਲ ਰਹੀ ਹੈ। ਜਦੋਂਕਿ ਕੇਂਦਰ ਦੀ ਭਾਜਪਾ ਸਰਕਾਰ ਟ੍ਰੈਫਿਕ ਨਿਯਮਾਂ ‘ਚ ਸੋਧ ਦੇ ਨਾਂ ‘ਤੇ ਪੂਰੇ ਭਾਰਤ ‘ਚ ਵਾਹਨ ਚਾਲਕਾਂ ਅਤੇ ਆਮ ਲੋਕਾਂ ‘ਤੇ ਮਾਰੂ ਕਾਨੂੰਨ ਥੋਪਣ ਵੱਲ ਤੁਰ ਪਈ ਹੈ, ਜਿਸ ਦਾ ਸਮੁੱਚੇ ਭਾਰਤ ਵਾਸੀਆਂ ਨੂੰ ਵਿਰੋਧ ਕਰਨਾ ਚਾਹੀਦਾ ਹੈ।

ਅੱਜ ਤੋਂ ਲਾਗੂ ਹੋਇਆ ਫੈਸਲਾ

ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਸਟਾਫ਼ ਵੱਲੋਂ ਇਸ ਵੇਲੇ ਇਕ ਬੱਸ ਵਿਚ 100 ਤੋਂ ਵੱਧ ਸਵਾਰੀਆਂ ਨੂੰ ਸਫ਼ਰ ਦੀ ਸਹੂਲਤ ਦਿੱਤੀ ਜਾ ਰਹੀ ਹੈ। ਪਰ ਹੁਣ ਉਨ੍ਹਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਬੱਸਾਂ ‘ਚ 52 ਸੀਟਾਂ ਦੇ ਹਿਸਾਬ ਨਾਲ ਹੀ ਸਵਾਰੀਆਂ ਨੂੰ ਬਿਠਾਇਆ ਜਾਵੇਗਾ। ਯੂਨੀਅਨ ਵੱਲੋਂ ਇਹ ਫੈਸਲਾ 23 ਜਨਵਰੀ (ਅੱਜ) ਤੋਂ ਲਾਗੂ ਕੀਤਾ ਜਾਵੇਗਾ।