1 ਮਈ ਤੋਂ 18 ਸਾਲ ਤੋਂ ਉੱਤੇ ਵਾਲੇ ਮੁਫ਼ਤ ਲਗਵਾ ਸਕਦੇ ਹਨ ਕੋਰੋਨਾ ਟੀਕਾ, ਇੰਝ ਕਰਨਾ ਹੋਵੇਗਾ ਅਪਲਾਈ

0
309

ਜਲੰਧਰ | 1 ਮਈ ਪੂਰੇ ਮੁਲਕ ਵਿੱਚ 18 ਸਾਲ ਤੋਂ ਉੱਪਰ ਵਾਲਿਆਂ ਵਾਸਤੇ ਟੀਕਾਕਰਣ ਸ਼ੁਰੂ ਹੋ ਜਾਵੇਗਾ। ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੋਰੋਨਾ ਦੀ ਵੈਕਸੀਨ ਲਗਾਈ ਜਾਵੇਗੀ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਰਾਜ ਨੂੰ ਕੇਂਦਰ ਸਰਾਕਰ ਵਲੋਂ ਕੋਵਿਸੀਲਡ ਦੀਆਂ 4 ਲੱਖ ਡੋਸ ਮਿਲ ਚੁੱਕੀ ਹੈ।

ਕੇਂਦਰ ਸਰਕਾਰ ਨੇ ਐਲਾਨ ਕੀਤਾ ਹੈ ਕਿ 18 ਸਾਲ ਤੋਂ ਉੱਪਰ ਵਾਲੇ ਲੋਕਾਂ ਲਈ ਕੋਵਿਨ ਪਲੇਟਫਾਰਮ (www.cowin.gov.in) ਅਤੇ ਅਰੋਗਯਸੇਤੂ ਐਪ ਤੇ ਰਜਿਸਟ੍ਰੇਸ਼ਨ 28 ਅਪ੍ਰੈਲ ਤੋਂ ਸ਼ੁਰੂ ਹੋ ਜਾਏਗੀ।

ਫੋਨ ਤੇ ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਇੱਕ SMS ਰਾਹੀਂ ਤੁਹਾਨੂੰ ਤੁਹਾਡੇ ਟੀਕਾ ਲੱਗਣ ਦੀ ਤਰੀਕ, ਸਮਾਂ ਤੇ ਥਾਂ ਬਾਰੇ ਦੱਸਿਆ ਜਾਵੇਗਾ। ਰਜਿਸਟ੍ਰੇਸ਼ਨ ਲਈ ਜ਼ਰੂਰੀ ਦਸਤਾਵੇਜ ਜਿਵੇਂ ਕ ਅਧਾਰ ਕਾਰਡ, ਪਾਸਪੋਰਟ, ਵੋਟਰ ਕਾਰਡ ਆਦਿ ਇਸਤੇਮਾਲ ਕੀਤੇ ਜਾ ਸਕਦੇ ਹਨ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)