1 ਜੁਲਾਈ ਤੋਂ ਪਲਾਸਟਿਕ ਦੀਆਂ ਇਹ ਚੀਜ਼ਾਂ ਪੂਰੀ ਤਰ੍ਹਾਂ ਬੈਨ

0
8290

ਦੇਸ਼ ‘ਚ 1 ਜੁਲਾਈ 2022 ਤੋਂ ਸਿੰਗਲ ਯੂਜ਼ ਪਲਾਸਟਿਕ ‘ਤੇ ਪੂਰੀ ਤਰ੍ਹਾਂ ਪਾਬੰਦੀ ਲੱਗਣ ਜਾ ਰਹੀ ਹੈ। ਇਸ ਤੋਂ ਬਾਅਦ ਜੇਕਰ ਕੋਈ ਦੁਕਾਨਦਾਰ ਇਸ ਦੀ ਵਰਤੋਂ ਕਰਦਾ ਫੜਿਆ ਗਿਆ, ਤਾਂ ਉਸ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Single Use Plastic Ban in India: ਪਲਾਸਟਿਕ ਦਾ ਕੂੜਾ ਵਾਤਾਵਰਨ ਲਈ ਬੇਹੱਦ ਖ਼ਤਰਨਾਕ ਹੁੰਦਾ ਹੈ, ਕਿਉਂਕਿ ਇਹ ਲੰਬੇ ਸਮੇਂ ਤੱਕ ਵਾਤਾਵਰਨ ਵਿੱਚ ਮੌਜੂਦ ਰਹਿੰਦਾ ਹੈ ਅਤੇ ਬਿਲਕੁਲ ਵੀ ਨਹੀਂ ਸੜਦਾ, ਜਿਸਦੇ ਸਿੱਟੇ ਵੱਜੋਂ ਇਹ ਹੌਲੀ-ਹੌਲੀ ਮਾਈਕ੍ਰੋਪਲਾਸਟਿਕ ਵਿੱਚ ਤਬਦੀਲ ਹੋ ਜਾਂਦਾ ਹੈ, ਜਿਸ ਕਾਰਨ ਇਹ ਖਾਣ-ਪੀਣ ਵਾਲੀਆਂ ਵਸਤੂਆਂ ਰਾਹੀਂ ਮਨੁੱਖੀ ਸਰੀਰ ਵਿੱਚ ਦਾਖ਼ਲ ਹੋ ਜਾਂਦਾ ਹੈ। ਪਰ ਹੁਣ ਦੇਸ਼ ‘ਚ ਸਿੰਗਲ ਯੂਜ਼ ਪਲਾਸਟਿਕ (Single Use Plastic Ban) ਦੀ ਵਰਤੋਂ ‘ਤੇ ਪਾਬੰਦੀ ਨੂੰ ਲੈ ਕੇ ਸਰਕਾਰ ਨੇ ਆਪਣੀਆਂ ਤਿਆਰੀਆਂ ਪੂਰੀਆਂ ਕਰ ਲਿੱਤੀਆਂ ਹਨ।

ਸਰਕਾਰ ਨੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਨਾਲ ਮਿਲ ਕੇ ਸਖ਼ਤ ਕਾਨੂੰਨ ਬਣਾਏ ਹਨ। ਸੀ.ਪੀ.ਸੀ.ਬੀ (CPCB) ਨੇ ਇਸ ਦੇ ਲਈ ਪੜਾਅਵਾਰ ਢੰਗ ਨਾਲ ਕਈ ਉਪਾਅ ਅਪਣਾਏ ਹਨ, ਜਿਸ ਵਿੱਚ ਕੱਚੇ ਮਾਲ ਦੀ ਸਪਲਾਈ ਨੂੰ ਘਟਾਉਣ ਤੋਂ ਲੈ ਕੇ ਸਪਲਾਈ ਨੂੰ ਘਟਾਉਣ ਲਈ ਵਿਕਲਪ ਦੇਣ ਤੱਕ ਸ਼ਾਮਿਲ ਕੀਤੇ ਹਨ।

ਪ੍ਰਦੂਸ਼ਣ ਬੋਰਡ ਨੇ ਸਪੱਸ਼ਟ ਕੀਤਾ ਹੈ ਕਿ 1 ਜੁਲਾਈ ਤੋਂ ਜੇਕਰ ਸਿੰਗਲ ਯੂਜ਼ ਪਲਾਸਟਿਕ (Single Use Plastic Ban) ਦੀ ਵਿਕਰੀ ਹੁੰਦੀ ਨਜ਼ਰ ਆਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸਿੰਗਲ-ਯੂਜ਼ ਪਲਾਸਟਿਕ (Single Use Plastic Ban) ਨੂੰ ਡਿਸਪੋਜ਼ੇਬਲ ਪਲਾਸਟਿਕ (Disposal Plastic) ਵੀ ਕਿਹਾ ਜਾਂਦਾ ਹੈ, ਸਿੰਗਲ-ਯੂਜ਼ ਪਲਾਸਟਿਕ, ਜਿਵੇਂ ਕਿ ਨਾਮ ਤੋਂ ਪਤਾ ਲੱਗਦਾ ਹੈ, ਇੱਕ ਵਾਰ ਵਰਤੋਂ ਵਿੱਚ ਆਉਣ ਤੋਂ ਬਾਅਦ ਰੱਦ ਕਰ ਦਿੱਤਾ ਜਾਂਦਾ ਹੈ।

ਇਸ ਕਿਸਮ ਦੇ ਪਲਾਸਟਿਕ ਦਾ ਅਕਸਰ ਸਹੀ ਢੰਗ ਨਾਲ ਨਿਪਟਾਰਾ ਨਹੀਂ ਕੀਤਾ ਜਾਂਦਾ ਹੈ ਅਤੇ ਨਾ ਹੀ ਰੀਸਾਈਕਲ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਇਸ ਕਿਸਮ ਦੇ ਪਲਾਸਟਿਕ ਨੂੰ ਵਰਤੋਂ ਤੋਂ ਬਾਅਦ ਸਾੜ ਦਿੱਤਾ ਜਾਂਦਾ ਹੈ ਜਾਂ ਲੈਂਡਫਿਲ ਵਿੱਚ ਦੱਬ ਦਿੱਤਾ ਜਾਂਦਾ ਹੈ, ਜੋ ਲੰਬੇ ਸਮੇਂ ਤੱਕ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦਾ ਹੈ।