ਲੰਦਨ ਵਾਂਗ ਮੁੰਬਈ ਵੀ 27 ਜਨਵਰੀ ਤੋਂ 24 ਘੰਟੇ ਖੁੱਲੀ ਰਹੇਗੀ

0
436

ਮੁੰਬਈ. ਮਹਾਰਾਸ਼ਟਰ ਕੈਬਨਿਟ ਨੇ ਮੁੰਬਈ 24 ਘੰਟੇ ਪਾਲਿਸੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਨਵੀਂ ਪਾਲਿਸੀ ਤਹਿਤ 27 ਜਨਵਰੀ ਤੋਂ ਮੁੰਬਈ ਵਿਚਲੇ ਸਾਰੇ ਮੌਲ, ਮਲਟੀਪਲੈਕਸ ਤੇ ਹੋਰ ਦੁਕਾਨਾਂ ਹਫਤੇ ਦੇ ਸੱਤ ਦਿਨ 24 ਘੰਟੇ ਖੁੱਲੇ ਰਹਿਣਗੇ। ਮਹਾਰਾਸ਼ਟਰ ਦੇ ਸੈਰ-ਸਪਾਟਾ ਮੰਤਰੀ ਅਦਿੱਤਿਆ ਠਾਕਰੇ ਨੇ ਕੈਬਨਿਟ ਮੀਟਿੰਗ ਮਗਰੋ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦੇ ਇਸ ਫੈਸਲੇ ਨਾਲ ਹੋਰ ਰੁਜ਼ਗਾਰ ਪੈਦਾ ਕਰਨ ਵਿਚ ਮਦਦ ਮਿਲੇਗੀ।
ਅਦਿੱਤਿਆ ਨੇ ਇਸ ਮੌਕੇ ਲੰਦਨ ਦੀ ਨਾਇਟ ਇਕਾਨਮੀ ਦਾ ਹਵਾਲਾ ਦਿੱਤਾ, ਜੋ ਲਗਭਗ ਪੰਜ ਅਰਬ ਪੌਂਡ ਦੀ ਹੈ। ਉਨਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਸੇਵਾ ਖੇਤਰ ਵਿਚ ਕੰਮ ਕਰ ਰਹੇ ਪੰਜ ਲੱਖ ਲੋਂਕਾ ਨੂੰ ਵੀ ਕੰਮ ਮਿਲੇਗਾ। ਉਨਾਂ ਸਾਫ ਕਰ ਦਿੱਤਾ ਕਿ ਦੁਕਾਨਾਂ, ਮਾਲ ਤੇ ਈਟਰੀਜ਼ ਨੂੰ ਰਾਤ ਸਮੇਂ ਖੋਲਣ ਦਾ ਫੈਸਲਾ ਲਾਜ਼ਮੀ ਨਹੀਂ ਹੋਵੇਗਾ।
ਠਾਕਰੇ ਨੇ ਕਿਹਾ ਜਿਨਾਂ ਨੂੰ ਲਗਦਾ ਹੈ ਕਿ ਉਹ ਚੰਗਾ ਕਾਰੋਬਾਰ ਕਰ ਸਕਦੇ ਹਨ, ਸਾਰੀ ਰਾਤ ਆਪਣੀਆ ਦੁਕਾਨਾਂ ਤੇ ਹੋਰ ਸੰਸਥਾਨਾਂ ਨੂੰ ਖੋਲ ਕੇ ਰੱਖ ਸਕਦੇ ਹਨ। ਉਂਝ ਪਹਿਲੇ ਗੇੜ ਵਿਚ ਗੈਰ-ਰਿਹਾਇਸ਼ੀ ਇਲਾਕਿਆਂ ਵਿਚਲੀਆਂ ਦੁਕਾਨਾਂ, ਮੌਲ ਵਿਚਲੀਆਂ ਈਟਰੀਜ਼ ਤੇ ਥੀਏਟਰਾਂ ਨੂੰ ਹੀ 24 ਘੰਟੇ ਖੁੱਲਾ ਰੱਖਣ ਦੀ ਇਜਾਜ਼ਤ ਹੋਵੇਗੀ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।