ਜੈਪੁਰ | ਆਪਣੀ ਪ੍ਰੇਮਿਕਾ ਦੇ ਪਤੀ ਤੋਂ ਡਰ ਕੇ ਸ਼ਹਿਰ ਦੇ ਪ੍ਰਤਾਪਨਗਰ ‘ਚ ਇਕ ਨੌਜਵਾਨ ਨੇ ਅਪਾਰਟਮੈਂਟ ਦੀ 5ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ, ਜਿਸ ਤੋਂ ਬਾਅਦ ਔਰਤ ਤੇ ਉਸ ਦਾ ਪਤੀ ਫਰਾਰ ਹਨ।
ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਉੱਤਰਾਖੰਡ ਦਾ ਰਹਿਣ ਵਾਲਾ ਸੀ। ਪੁਲਿਸ ਔਰਤ ਤੇ ਉਸ ਦੇ ਪਤੀ ਦੀ ਭਾਲ ਕਰ ਰਹੀ ਹੈ।
ਮ੍ਰਿਤਕ ਦੀ ਪਛਾਣ ਮੋਹਸਿਨ ਵਜੋਂ ਹੋਈ ਹੈ। ਉਹ ਉੱਤਰਾਖੰਡ ਦੇ ਨੈਨੀਤਾਲ ਦਾ ਰਹਿਣ ਵਾਲਾ ਸੀ। 2 ਸਾਲ ਪਹਿਲਾਂ ਉਹ ਇਕ ਵਿਆਹੁਤਾ ਔਰਤ ਨੂੰ ਜੈਪੁਰ ਲੈ ਕੇ ਆਇਆ ਸੀ। ਹੁਣ 2 ਸਾਲ ਬਾਅਦ ਔਰਤ ਦਾ ਪਤੀ ਉਸ ਨੂੰ ਲੱਭਦਾ ਹੋਇਆ ਜੈਪੁਰ ਆਇਆ ਸੀ।
ਜਦੋਂ ਔਰਤ ਦਾ ਪਤੀ ਅਪਾਰਟਮੈਂਟ ਦੇ ਫਲੈਟ ਦੇ ਬਾਹਰ ਪਹੁੰਚਿਆ ਤਾਂ ਮੋਹਸਿਨ ਘਬਰਾ ਗਿਆ। ਉਸ ਨੇ ਬਿਨਾਂ ਕੁਝ ਸੋਚੇ ਬਾਲਕੋਨੀ ਵਿੱਚ ਜਾ ਕੇ 5ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਇਹ ਦੇਖ ਕੇ ਔਰਤ ਦਾ ਪਤੀ ਮੌਕੇ ਤੋਂ ਭੱਜ ਗਿਆ। ਔਰਤ ਆਪਣੇ ਪ੍ਰੇਮੀ ਨੂੰ ਹਸਪਤਾਲ ਲੈ ਕੇ ਗਈ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਉਸ ਦੀ ਮੌਤ ਤੋਂ ਤੁਰੰਤ ਬਾਅਦ ਔਰਤ ਵੀ ਭੱਜ ਗਈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਔਰਤ ਤੇ ਉਸ ਦੇ ਪਤੀ ਦੀ ਭਾਲ ਜਾਰੀ ਹੈ। ਫਿਲਹਾਲ ਦੋਵਾਂ ਦੇ ਮੋਬਾਇਲ ਨੰਬਰ ਬੰਦ ਆ ਰਹੇ ਹਨ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ