ਅਬੋਹਰ | ਅਬੋਹਰ-ਸੀਤੋ ਰੋਡ ‘ਤੇ ਮੈਰਿਜ ਪੈਲੇਸ ਦੇ ਕੋਲ ਇਕ ਕਾਰ ਤੇ 3 ਪਹੀਆ ਟੈਂਪੂ (ਛੋਟਾ ਹਾਥੀ) ਦੀ ਆਹਮੋ-ਸਾਹਮਣੇ ਟੱਕਰ ‘ਚ ਇਕ ਨੌਜਵਾਨ, 2 ਔਰਤਾਂ ਤੇ ਇਕ ਵਿਅਕਤੀ ਦੀ ਮੌਤ ਹੋ ਗਈ।
ਇਸ ਦੌਰਾਨ ਛੋਟਾ ਹਾਥੀ ‘ਚ ਸਵਾਰ ਇਕ ਦਰਜਨ ਮਜ਼ਦੂਰ ਜ਼ਖਮੀ ਹੋ ਗਏ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ‘ਚ ਰਖਵਾਇਆ ਗਿਆ ਹੈ। ਪੁਲਿਸ ਜਾਂਚ ਜਾਰੀ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨ ਮੁਕਤਸਰ ਸਾਹਿਬ ਦੇ ਕੁਟੀਆਂਵਾਲੀ ਤੇ ਫਤਿਹਵਾਲੀ ਪਿੰਡ ਦਾ ਇਕ ਟੈਂਪੂ ਚਾਲਕ ਇਕ ਦਰਜਨ ਮਜ਼ਦੂਰਾਂ ਨੂੰ ਗੰਗਨਗਰ ਲਿਜਾ ਰਿਹਾ ਸੀ, ਜਦੋਂ ਉਨ੍ਹਾਂ ਦਾ ਵਾਹਨ ਅਬੋਹਰ-ਸੀਤੋ ਰੋਡ ‘ਤੇ ਸਥਿਤ ਸੈਲੀਬ੍ਰੇਸ਼ਨ ਪੈਲੇਸ ਕੋਲ ਪਹੁੰਚਿਆ ਤਾਂ ਉਨ੍ਹਾਂ ਦੀ ਸੰਗਰੀਆ (ਰਾਜਸਥਾਨ) ਦੇ ਸਥਾਨਕ ਅਜ਼ੀਮਗੜ੍ਹ ਵਾਸੀ ਸੰਜੂ (22) ਦੀ ਕਾਰ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਨਾਲ ਸੰਜੂ ਤੇ ਟੈਂਪੂ ਸਵਾਰ ਰਾਮ ਸਿੰਘ (45), ਕੁਲਦੀਪ ਕੌਰ (60) ਤੇ ਸ਼ਿੰਦਰ ਕੌਰ (65) ਦੀ ਮੌਕੇ ‘ਤੇ ਮੌਤ ਹੋ ਗਈ।