ਹੁਸ਼ਿਆਰਪੁਰ ‘ਚ ਬੱਸ ਤੇ ਕਾਰ ਦੀ ਟੱਕਰ, ਬੱਚੇ ਸਮੇਤ ਇਕੋ ਪਰਿਵਾਰ ਦੇ ਚਾਰ ਦੀ ਮੌਤ

0
1540

ਹੁਸ਼ਿਆਰਪੁਰ (ਅਮਰੀਕ ਕੁਮਾਰ) | ਤਲਵਾੜਾ-ਮੁਕੇਰੀਆ ਰੋਡ ਤੇ ਅੱਜ ਇੱਕ ਭਿਆਨਕ ਹਾਦਸਾ ਹੋ ਗਿਆ। ਕਰਤਾਰ ਕੰਪਨੀ ਦੀ ਬੱਸ ਕਾਰ ਨਾਲ ਟੱਕਰਾ ਗਈ।

ਹਾਦਸੇ ‘ਚ ਇੱਕ ਬੱਚਾ ਅਤੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਚਾਰੋ ਇਕੋ ਪਰਿਵਾਰ ਦੇ ਸਨ।

ਜਾਣਕਾਰੀ ਮੁਤਾਬਕ ਕਾਰ ਸਵਾਰ ਪਿੰਡ ਰੌਲੀ ਤੋਂ ਤਲਵਾੜਾ ਜਾ ਰਹੇ ਸਨ। ਤਲਵਾੜਾ ਬੈਰੀਅਰ ਕੋਲ ਤਲਵਾੜਾ ਵਲੋਂ ਆ ਰਹੀ ਬੱਸ ਦੀ ਕਾਰ ਨਾਲ ਟੱਕਰ ਹੋ ਗਈ। ਚਾਰਾਂ ਦੀ ਮੌਕੇ ਤੇ ਮੌਤ ਹੋ ਗਈ। ਹਾਦਸੇ ਤੋਂ ਬਾਅਦ ਬੱਸ ਡਰਾਇਵਰ ਮੌਕੇ ਤੋਂ ਭੱਜ ਗਿਆ।