ਬ੍ਰੇਕਿੰਗ ਨਿਊਜ਼ – ਪੰਜਾਬ ‘ਚ ਅੱਜ ਕੋਰੋਨਾ ਨਾਲ 4 ਮੌਤਾਂ, ਅੰਕੜਾ ਹੋਇਆ 24, ਪੜ੍ਹੋ ਕਿਨ੍ਹਾਂ ਜ਼ਿਲਿਆਂ ‘ਚ ਕੋਰੋਨਾ ਨੇ ਢਾਹਿਆ ਕਹਿਰ

    0
    3793

    ਚੰੜੀਗਡ. ਪੰਜਾਬ ਵਿੱਚ ਕੋਰੋਨਾ ਦੇ ਕੇਸ ਪਿਛਲੇ ਕੁਝ ਦਿਨਾਂ ਤੋਂ ਬੜੀ ਤੇਜ਼ੀ ਨਾਲ ਵੱਧ ਰਹੇ ਹਨ। ਅੱਜ ਐਤਵਾਰ ਦਾ ਦਿਨ ਕੋਰੋਨਾ ਦਾ ਕਾਲਾ ਦਿਹਾੜਾ ਬਣ ਕੇ ਸਾਹਮਣੇ ਆਇਆ ਹੈ। ਅੱਜ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚੋਂ 300 ਤੋਂ ਵੱਧ ਪਾਜ਼ੀਟਿਵ ਮਰੀਜ ਹੁਣ ਤੱਕ ਸਾਹਮਣੇ ਆ ਚੁੱਕੇ ਹਨ। ਇਸਦੇ ਨਾਲ ਹੀ 4 ਪਾਜ਼ੀਟਿਵ ਮਰੀਜ਼ਾਂ ਦੀ ਮੌਤ ਵੀ ਹੋਣ ਦੀ ਖਬਰ ਹੈ। ਹਾਲਾਂਕਿ ਸਿਹਤ ਵਿਭਾਗ ਵਲੋਂ ਦੇਰ ਸ਼ਾਮ ਜ਼ਾਰੀ ਰਿਪੋਰਟ ਵਿੱਚ ਇਨ੍ਹਾਂ ਮੌਤਾਂ ਦਾ ਜ਼ਿਕਰ ਨਹੀਂ ਹੈ, ਸਿਰਫ਼ 1 ਹੀ ਮੌਤ ਨੂੰ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਹੈ ਤੇ ਅੰਕੜਾ 21 ਦਿਖਾਇਆ ਗਿਆ ਹੈ। ਹੇਠਾਂ ਤੁਸੀਂ ਪੂਰੀ ਰਿਪੋਰਟ ਵੀ ਦੇਖ ਸਕਦੇ ਹੋ।

    300 ਤੋਂ ਵੱਧ ਮਾਮਲੇ ਸਾਹਮਣੇ ਆਉਣ ਨਾਲ ਅੱਜ ਕੋਰੋਨਾ ਮਰੀਜ਼ਾਂ ਦਾ ਅੰਕੜਾ ਹੁਣ 1100 ਤੋਂ ਪਾਰ ਹੋ ਗਿਆ ਹੈ। ਹੁਣ ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆ ਦੀ ਗਿਣਤੀ 24 ਹੋ ਗਈ ਹੈ।

    ਫ਼ਿਰੋਜ਼ਪੁਰ ਦੇ ਪਿੰਡ ਅਲੀਕੇ ਦੇ ਪਾਜ਼ੀਟਿਵ ਆਏ 40 ਸਾਲਾ ਮਰੀਜ਼ ਦੀ ਮੌਤ ਹੋ ਗਈ। ਜਿਸਦਾ ਫਰੀਦਕੋਟ ਦੇ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਸੀ।

    ਫਗਵਾੜਾ ਦੇ ਸ਼ਖਸ ਨੇ ਲੁਧਿਆਣਾ ਦੇ DMC ‘ਚ ਦਮ ਤੋੜ ਦਿੱਤਾ ਹੈ। ਇਹ ਸ਼ਖਸ ਕਾਫੀ ਸਮੇਂ ਤੋਂ ਹਸਪਤਾਲ ‘ਚ ਭਰਤੀ ਸੀ। ਅੱਜ ਹੀ ਪੀੜਤ ਦੀ ਪੌਜ਼ੀਟਿਵ ਰਿਪੋਰਟ ਆਈ ਸੀ। ਇਹ ਵਿਅਕਤੀ ਫਗਵਾੜਾ ਦੇ ਪਲਾਹੀ ਗੇਟ ਦਾ ਰਹਿਣ ਵਾਲਾ ਸੀ। ਪ੍ਰਸ਼ਾਸਨ ਨੇ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ।

    ਇਸੇ ਤਰ੍ਹਾਂ ਲੁਧਿਆਣਾ ਦੀ ਰਹਿਣ ਵਾਲੀ ਇਕ ਮਹਿਲਾ ਦੀ ਵੀ ਮੌਤ ਦੀ ਖਬਰ ਹੈ। ਇਸ ਦਾ ਇਲਾਜ ਵੀ ਡੀਐਮਸੀ ਚੱਲ ਰਿਹਾ ਸੀ।

    ਅੰਮ੍ਰਿਤਸਰ ਦੇ ਬਾਬਾ ਬਕਾਲਾ ਵਿਚ ਕੋਰੋਨਾ ਵਾਇਰਸ ਨਾਲ ਇਕ ਵਿਅਕਤੀ ਦੀਪਕ ਕੁਮਾਰ ਦੀ ਮੌਤ ਹੋ ਗਈ ਹੈ। ਦੀਪਕ ਨੂੰ ਹਾਰਟ ਅਟੈਕ ਆਇਆ ਸੀ ਜਿਸ ਦੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਪੀਜੀਆਈ ਰੈਫਰ ਕੀਤਾ ਸੀ ਪਰ ਉਸਦੀ ਅੱਜ ਮੌਤ ਹੋ ਗਈ ਹੈ। ਉਸ ਦੀ ਮੌਤ ਤੋਂ ਬਾਅਦ ਬਾਬਾ ਬਕਾਲਾ ਸਾਹਿਬ ਦੇ ਘਰ ਦੇ ਆਸੇ ਪਾਸੇ ਨੂੰ ਸੀਲ ਕਰ ਦਿੱਤਾ ਹੈ। ਇਸਦੀ ਰਿਪੋਰਟ ਵੀ ਪਾਜ਼ੀਟਿਵ ਮਿਲਣ ਦੀ ਖਬਰ ਹੈ ਪਰ ਹਾਲੇ ਇਸਦੀ ਪੁਸ਼ਟੀ ਦੀ ਜਾਣਕਾਰੀ ਸੇਹਤ ਵਿਭਾਗ ਵਲੋਂ ਨਹੀਂ ਕੀਤੀ ਗਈ ਹੈ।

    ਇਸ ਵਿਅਕਤੀ ਦੀ ਮੌਤ ਨਾਲ ਪੰਜਾਬ ਵਿਚ 24 ਮੌਤਾਂ ਦਾ ਅੰਕੜਾ ਹੋ ਗਿਆ ਹੈ।

    ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਅੱਜ 4 ਮੌਤਾਂ ਹੋ ਗਈਆ ਹਨ। ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਹੁਣ 24 ਲੋਕਾਂ ਦੀ ਮੌਤ ਹੋ ਗਈ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਦੇ 1118 ਕੇਸ ਸਾਹਮਣੇ ਆਏ ਹਨ ਅਤੇ ਇਹਨਾਂ ਵਿਚੋਂ 112 ਲੋਕ ਠੀਕ ਹੋ ਗਏ ਹਨ।

    ਸਿਹਤ ਵਿਭਾਗ ਵਲੋਂ ਦੇਰ ਸ਼ਾਮ ਮਿਲੀ ਰਿਪੋਰਟ ਮੁਤਾਬਿਕ ਮਰੀਜਾਂ ਦਾ ਅੰਕੜ੍ਹਾ 1102 ਦੱਸਿਆ ਗਿਆ ਹੈ।

    ਪੂਰੀ ਜਿਲ੍ਹਾ ਵਾਰ ਰਿਪੋਰਟ

    ਲੜੀ ਨੰ:   ਜ਼ਿਲ੍ਹਾ ਪੁਸ਼ਟੀ ਹੋਏਕੇਸਾਂ ਦੀਗਿਣਤੀ ਕੁੱਲ ਐਕਟਿਵ ਕੇਸ ਠੀਕ ਹੋਏ ਮਰੀਜ਼ਾਂ ਦੀ  ਗਿਣਤੀ ਮੌਤਾਂ ਦੀ ਗਿਣਤੀ
    1. ਅੰਮ੍ਰਿਤਸਰ 218 208 8 2
    2. ਜਲੰਧਰ 124 112 8 4
    3. ਲੁਧਿਆਣਾ 111 101 6 4
    4. ਐਸ.ਏ.ਐਸ. ਨਗਰ 95 57 36 2
    5. ਹੁਸ਼ਿਆਰਪੁਰ 88 81 6 1
    6. ਪਟਿਆਲਾ 86 80 5 1
    7. ਐਸ.ਬੀ.ਐਸ. ਨਗਰ 85 66 18 1
    8. ਮੁਕਤਸਰ 50 49 1 0
    9. ਬਠਿੰਡਾ 35 35 0 0
    10. ਗੁਰਦਾਸਪੁਰ 30 29 0 1
    11. ਫ਼ਿਰੋਜਪੁਰ 29 27 1 1
    12. ਮੋਗਾ 28 24 4 0
    13. ਪਠਾਨਕੋਟ 25 15 9 1
    14. ਮਾਨਸਾ 16 12 4 0
    15. ਫ਼ਤਹਿਗੜ੍ਹ ਸਾਹਿਬ 16 14 2 0
    16. ਤਰਨਤਾਰਨ 14 14 0 0
    17. ਰੋਪੜ 14 11 2 1
    18. ਕਪੂਰਥਲਾ 13 10 2 1
    19. ਸੰਗਰੂਰ 11 8 3 0
    20. ਫ਼ਰੀਦਕੋਟ 6 5 1 0
    21. ਫ਼ਾਜਿਲਕਾ 4 4 0 0
    22. ਬਰਨਾਲਾ 4 2 1 1
      ਕੁੱਲ 1102 964 117 21