ਜਲੰਧਰ ‘ਚ ਭਾਰਤ ਨਗਰ ਦੇ 3 ਵਿਅਕਤੀ ਕੁਆਰੰਟਾਇਨ, ਸਿਹਤ ਵਿਭਾਗ ਨੇ ਨਮੂਨੇ ਜਾਂਚ ਲਈ ਭੇਜੇ

    0
    4012

    ਜਲੰਧਰ. ਸਿਹਤ ਵਿਭਾਗ ਨੇ ਵਾਰਡ -16 ਦੇ ਭਰਤਨਗਰ ਵਿਖੇ ਤਿੰਨ ਲੋਕਾਂ ਨੂੰ ਕੁਆਰੰਟਾਇਨ ਕਰ ਦਿੱਤਾ ਹੈ। ਤਿੰਨੋਂ ਲੋਕ ਦਿੱਲੀ ਤੋਂ ਵਾਪਸ ਪਰਤੇ ਸਨ। ਦੱਸਿਆ ਜਾ ਰਿਹਾ ਹੈ ਕਿ ਤਿੰਨੇ ਲੋਕ ਰੇਲਵੇ ਵਿਭਾਗ ਦੇ ਕਰਮਚਾਰੀ ਹਨ। ਇਹ ਆਪਣੀ ਮਾਤਾ ਦੇ ਸੰਸਕਾਰ ਲਈ ਦਿੱਲੀ ਗਏ ਸਨ। ਸਿਹਤ ਵਿਭਾਗ ਨੇ ਘਰ ਦੇ ਬਾਹਰ ਕਵਾਰੰਟਾਈਨ ਦਾ ਸਟਿੱਕਰ ਲਗਾ ਦਿੱਤਾ ਹੈ।

    ਇਸ ਬਾਰੇ ਜਾਣਕਾਰੀ ਮਿਲਦੀਆਂ ਹੀ ਕਾਂਗਰਸ ਪ੍ਰਧਾਨ ਦੀਨਾਨਾਥ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੂਰੇ ਖੇਤਰ ਨੂੰ ਮੁੜ ਸਵੱਛ ਬਣਾਇਆ।ਜਾਣਕਾਰੀ ਅਨੁਸਾਰ ਰੇਲਵੇ ਕਰਮਚਾਰੀ ਭਰਤ ਨਗਰ ਵਿਚ ਇਕ ਘਰ ਵਿਚ ਰਹਿੰਦੇ ਹਨ। ਉਹ ਕੁਝ ਦਿਨ ਪਹਿਲਾਂ ਹੀ ਦਿੱਲੀ ਗਏ ਸਨ, ਆਪਣੀ ਮਾਤਾ ਦੇ ਸੰਸਕਾਰ ਵਿੱਚ ਸ਼ਾਮਲ ਹੋਣ ਉਪਰਾਂਤ ਇਹ ਲੋਕ ਦਿੱਲੀ ਤੋਂ ਜਲੰਧਰ ਪਰਤੇ।

    ਸਿਹਤ ਵਿਭਾਗ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਤਿੰਨਾ ਵਿਅਕਤੀਆਂ ਨੂੰ ਘਰ ਵਿੱਚ ਕੁਆਰੰਟਾਇਨ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਦੀ ਟੀਮ ਨੇ ਇਨ੍ਹਾਂ ਦੇ ਨਮੂਨੇ(ਸੈਂਪਲ) ਲੈ ਕੇ ਜਾਂਚ ਲਈ ਭੇਜ ਦਿੱਤੇ ਹਨ। ਇਕ ਦੋ ਦਿਨਾਂ ਵਿੱਚ ਇਨ੍ਹਾਂ ਦੀ ਕੋਰੋਨਾ ਜਾਂਚ ਰਿਪੋਰਟ ਸਾਹਮਣੇ ਆ ਜਾਏਗੀ।