ਮੁਕੇਰੀਆਂ : ਵੈਸ਼ਨੋ ਦੇਵੀ ਤੋਂ ਵਾਪਸ ਆਉਂਦਿਆਂ ਫਾਰਚੂਨਰ ਟਰੱਕ ਨਾਲ ਟਕਰਾਈ, ਜਲੰਧਰ ਤੋਂ ਕਾਂਗਰਸੀ ਲੀਡਰ ਦੀ ਪਤਨੀ ਦੀ ਮੌਤ

0
1073

ਮੁਕੇਰੀਆਂ। ਜਲੰਧਰ ਨਗਰ ਕੌਂਸਲ ਵਿੱਚ ਲੰਮੇ ਸਮੇਂ ਤੋਂ ਕੌਂਸਲਰ ਰਹੇ ਕਾਂਗਰਸੀ ਆਗੂ ਕੁਲਦੀਪ ਮਿੰਟੂ ਦੀ ਪਤਨੀ ਗੁਰਵਿੰਦਰ ਕੌਰ ਮਿੰਟੂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹ ਪਰਿਵਾਰ ਸਮੇਤ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ‘ਚ ਮੱਥਾ ਟੇਕਣ ਗਈ ਸੀ। ਵਾਪਸੀ ‘ਤੇ ਮੁਕੇਰੀਆਂ ਨੇੜੇ ਉਨ੍ਹਾਂ ਦੀ ਕਾਰ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ।

ਇਸ ਹਾਦਸੇ ਵਿੱਚ ਉਸ ਦੀ ਇੱਕ ਧੀ ਗੰਭੀਰ ਜ਼ਖ਼ਮੀ ਹੋ ਗਈ ਜਿਸ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਦਕਿ ਦੂਜੀ ਬੇਟੀ ਦੀ ਲੱਤ ਟੁੱਟ ਗਈ ਹੈ। ਇਹ ਹਾਦਸਾ ਦੇਰ ਰਾਤ ਪਠਾਨਕੋਟ-ਜਲੰਧਰ ਹਾਈਵੇਅ ‘ਤੇ ਵਾਪਰਿਆ। ਚਸ਼ਮਦੀਦਾਂ ਅਨੁਸਾਰ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਫਾਰਚੂਨਰ ਗੱਡੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਫਾਰਚੂਨਰ ਗੱਡੀ ਬੇਕਾਬੂ ਹੋ ਗਈ। ਜਦੋਂ ਕਾਰ ਅੱਗੇ ਜਾ ਰਹੇ ਵਾਹਨ ਨਾਲ ਟਕਰਾ ਗਈ ਤੇ ਪਿੱਛੇ ਤੋਂ ਆ ਰਹੇ ਟਰੱਕ ਨੇ ਮੁੜ ਟੱਕਰ ਮਾਰ ਦਿੱਤੀ ਤਾਂ ਕਾਰ ਦੋ ਵਾਹਨਾਂ ਵਿਚਕਾਰ ਫਸ ਗਈ। ਮਿੰਟੂ ਦੀ ਪਤਨੀ ਤੇ ਬੇਟੀਆਂ ਪਿਛਲੀ ਸੀਟ ‘ਤੇ ਬੈਠੀਆਂ ਸਨ।