ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਗ੍ਰਿਫਤਾਰ

0
592

ਇਸਲਾਮਾਬਾਦ| ਪਾਕਿਸਤਾਨ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਪਾਕਿਸਤਾਨ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਐਨਏਬੀ ਨੇ ਗ੍ਰਿਫਤਾਰ ਕਰ ਲਿਆ ਹੈ। ਇਮਰਾਨ ਖਾਨ ਦੇ ਸਮਰਥਕਾਂ ਵਲੋਂ ਇਸ ਗ੍ਰਿਫਤਾਰੀ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ।
ਜਿਵੇਂ ਹੀ ਇਮਰਾਨ ਖਾਨ ਨੂੰ ਅਹੁਦੇ ਤੋਂ ਹਟਾਇਆ ਗਿਆ, ਉਦੋਂ ਤੋਂ ਹੀ ਇਮਰਾਨ ਖਾਨ ਉਤੇ ਕਈ ਗੰਭੀਰ ਦੋਸ਼ ਵੀ ਲੱਗੇ ਸਨ। ਪਿਛਲੇ ਕਈ ਦਿਨਾਂ ਤੋਂ ਇਮਰਾਨ ਖਾਨ ਸਮਰਥਕਾਂ ਤੇ ਪੁਲਿਸ ਵਿਚਾਲੇ ਝੜਪਾਂ ਵੀ ਹੋਈਆਂ ਹਨ।

ਇਮਰਾਨ ਖਾਨ ਨੂੰ ਅਦਾਲਤ ਵਿਚ ਪੇਸ਼ੀ ਦੌਰਾਨ ਗ੍ਰਿਫਤਾਰ ਕੀਤਾ ਗਿਆ। ਹਾਲਾਂਕਿ ਇਮਰਾਨ ਦੇ ਸਮਰਥਕਾਂ ਨੇ ਇਸ ਗ੍ਰਿਫਤਾਰੀ ਦਾ ਕਾਫੀ ਵਿਰੋਧ ਕੀਤਾ ਪਰ ਫੇਰ ਵੀ ਪਾਕਿ ਰੇਂਜਰਾਂ ਨੇ ਇਮਰਨ ਨੂੰ ਗ੍ਰਿਫਤਾਰ ਕਰ ਲਿਆ।

ਪਾਕਿਸਤਾਨ ਤਹਿਰੀਕ ਏ ਇਨਸਾਫ ਪਾਰਟੀ ਦੇ ਚੇਅਰਮੇਨ ਇਮਰਾਨ ਨੂੰ ਅਦਾਲਤ, ਜਿਥੇ ਉਹ ਅਲਕਾਕਾਦਿਰ ਟਰੱਸਟ ਕੇਸ ਵਿਚ ਪੇਸ਼ੀ ਭੁਗਤਣ ਆਏ ਸਨ, ਦੇ ਬਾਹਰ ਪਾਕਿਸਤਾਨੀ ਰੇਂਜਰਾਂ ਨੇ ਹਿਰਾਸਤ ਵਿਚ ਲਿਆ। ਨੈਸ਼ਨਲ ਅਕਾਊਂਟਬਿਲੀਟੀ ਬਿਊਰੋ (NAB) ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗ੍ਰਿਫਤਾਰ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।