ਸਾਬਕਾ ਵਿਧਾਇਕ ਜਥੇਦਾਰ ਰਣਜੀਤ ਸਿੰਘ ਤਲਵੰਡੀ ਨਹੀਂ ਰਹੇ, ਅੱਜ ਜੱਦੀ ਪਿੰਡ ਹੋਵੇਗਾ ਅੰਤਿਮ ਸੰਸਕਾਰ

0
591

ਲੁਧਿਆਣਾ, 6 ਦਸੰਬਰ| ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਕਈ ਦਿਨਾਂ ਤੋਂ ਹਾਲਤ ਨਾਜ਼ੁਕ ਹੋਣ ਕਰਕੇ ਵੈਂਟੀਲੇਟਰ ‘ਤੇ ਸਨ।  ਉਨ੍ਹਾਂ ਨੇ 5 ਦਸੰਬਰ ਦੀ ਸ਼ਾਮ ਨੂੰ ਪੀਜੀਆਈ ਚੰਡੀਗੜ੍ਹ ‘ਚ ਆਖਰੀ ਸਾਹ ਲਏ। ਅੱਜ ਨੂੰ ਜੱਦੀ ਪਿੰਡ ਤਲਵੰਡੀ ਰਾਏ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਹੋਵੇਗਾ।

ਉਹ ਰਾਏਕੋਟ ਤੋਂ ਵਿਧਾਇਕ ਰਹੇ ਸਨ। ਅਕਾਲੀ ਸਰਕਾਰ ਵੇਲੇ ਪੀ ਐਸ ਆਈ ਈ ਸੀ ਦੇ ਚੇਅਰਮੈਨ ਵੀ ਰਹੇ। ਉਹਨਾਂ ਦਾ ਜਨਮ 3 ਜੁਲਾਈ 1956 ਨੂੰ ਹੋਇਆ ਸੀ। 5 ਦਸੰਬਰ 2023 ਨੂੰ ਉਨ੍ਹਾਂ ਆਖਰੀ ਸਾਹ ਲਏ। ਦੱਸ ਦਈਏ ਕਿ ਰਣਜੀਤ ਸਿੰਘ ਦੇ ਪਿਤਾ ਜਗਦੇਵ ਸਿੰਘ ਤਲਵੰਡੀ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ।

ਕਿਸੇ ਸਮੇਂ ਸਿਆਸਤ ਦੀ ਦੁਨੀਆਂ ‘ਚ ਬਾਦਲ, ਟੌਹੜਾ ਤੇ ਤਲਵੰਡੀ ਦੀ ਤਿੱਕੜੀ ਨੂੰ ਸਭ ਤੋਂ ਵੱਧ ਮਜ਼ਬੂਤ ਮੰਨਿਆ ਜਾਂਦਾ ਸੀ। ਰਣਜੀਤ ਸਿੰਘ ਤਲਵੰਡੀ ਸਭ ਤੋਂ ਪਹਿਲਾਂ ਸੰਨ 1997 ‘ਚ ਰਾਏਕੋਟ ਤੋਂ ਵਿਧਾਨ ਸਭਾ ਚੋਣ ਲੜੇ ਸੀ। ਪ੍ਰੰਤੂ ਜਿੱਤ ਨਹੀਂ ਸਕੇ ਸੀ।

2002 ‘ਚ ਪਹਿਲੀ ਵਾਰ ਵਿਧਾਇਕ ਬਣੇ। ਇਸ ਉਪਰੰਤ 2012 ਤੇ 2017 ਦੀ ਵਿਧਾਨ ਸਭਾ ਚੋਣ ਖੰਨਾ ਹਲਕੇ ਤੋਂ ਲੜੀ। ਦੋਵੇਂ ਵਾਰ ਤਲਵੰਡੀ ਹਾਰ ਗਏ ਸੀ। ਬਾਦਲ ਤੇ ਢੀਂਡਸਾ ਦੇ ਵੱਖ-ਵੱਖ ਹੋਣ ਮਗਰੋਂ ਰਣਜੀਤ ਸਿੰਘ ਤਲਵੰਡੀ ਨੇ ਸ਼੍ਰੋਮਣੀ ਅਕਾਲੀ ਦਲ ਛੱਡ ਦਿੱਤਾ ਸੀ ਅਤੇ ਸੁਖਦੇਵ ਸਿੰਘ ਢੀਂਡਸਾ ਨਾਲ ਚਲੇ ਗਏ ਸੀ । ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਜਨਰਲ ਸਕੱਤਰ ਬਣਾਇਆ ਗਿਆ मी।