ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਸ. ਐਮ. ਕ੍ਰਿਸ਼ਨਾ ਦਾ ਦਿਹਾਂਤ, ਰਿਹਾਇਸ਼ ‘ਤੇ ਲਏ ਆਖਰੀ ਸਾਹ

0
587

ਨੈਸ਼ਨਲ ਡੈਸਕ | ਸਾਬਕਾ ਵਿਦੇਸ਼ ਮੰਤਰੀ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਸ.ਐਮ. ਕ੍ਰਿਸ਼ਨਾ ਦੀ ਸੋਮਵਾਰ ਦੇਰ ਰਾਤ ਉਨ੍ਹਾਂ ਦੀ ਰਿਹਾਇਸ਼ ‘ਤੇ ਮੌਤ ਹੋ ਗਈ। ਸੀਨੀਅਰ ਸਿਆਸਤਦਾਨ ਐਸ.ਐਮ. ਕ੍ਰਿਸ਼ਨਾ (92) ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੇ ਦੁਪਹਿਰ 2:45 ਵਜੇ ਆਪਣੀ ਰਿਹਾਇਸ਼ ‘ਤੇ ਆਖਰੀ ਸਾਹ ਲਏ।

ਸੋਮਨਹੱਲੀ ਮੱਲਿਆ ਕ੍ਰਿਸ਼ਨਾ ਆਪਣੇ ਪਿੱਛੇ ਪਤਨੀ ਪ੍ਰੇਮਾ ਤੇ ਦੋ ਧੀਆਂ ਸ਼ੰਭਵੀ ਅਤੇ ਮਾਲਵਿਕਾ ਛੱਡ ਗਏ ਹਨ।