ਚੋਣ ਰੈਲੀ ਦੌਰਾਨ ਜਾਪਾਨ ਦੇ ਸਾਬਕਾ ਪੀਐਮ ਦੇ ਮਾਰੀ ਗੋਲੀ, ਹਸਪਤਾਲ ‘ਚ ਸ਼ਿੰਜੋ ਆਬੇ ਦੀ ਮੌਤ

0
2377

ਡੈਸਕ – ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਮੌਤ ਹੋ ਗਈ ਹੈ। ਅੱਜ ਸਵੇਰੇ ਹੀ ਉਨ੍ਹਾਂ ਉਪਰ ਹਮਲਾ ਕੀਤਾ ਗਿਆ ਸੀ। ਉਨ੍ਹਾਂ ਦੀ ਛਾਤੀ ਵਿਚ ਗੋਲ਼ੀ ਲੱਗੀ ਸੀ। ਗੋਲ਼ੀ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਹੁਣ ਉਨ੍ਹਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ।  

ਮਿਲੀ ਜਾਣਕਾਰੀ ਅਨੁਸਾਰ ਯਾਮਾਗਾਮੀ ਨੇ ਆਬੇ ‘ਤੇ ਉਸ ਸਮੇਂ ਗੋਲ਼ੀਬਾਰੀ ਕੀਤੀ, ਜਦੋਂ ਉਹ ਨਾਰਾ ਸ਼ਹਿਰ ਦੇ ਯਾਮਾਟੋ-ਸੈਦਾਈਜੀ ਸਟੇਸ਼ਨ ਨੇੜੇ ਭਾਸ਼ਣ ਦੇ ਰਹੇ ਸਨ।

ਜਾਣਕਾਰੀ ਮੁਤਾਬਕ ਸਾਬਕਾ ਨੇਤਾ ਐਤਵਾਰ ਨੂੰ ਉੱਚ ਸਦਨ ਦੀਆਂ ਚੋਣਾਂ ਤੋਂ ਪਹਿਲਾਂ ਇੱਕ ਸਮਾਗਮ ਵਿੱਚ ਇੱਕ ਸਟੰਪ ਭਾਸ਼ਣ ਦੇ ਰਹੇ ਸਨ, ਜਦੋਂ ਗੋਲ਼ੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਉਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।