ਮੁੰਬਈ | ਕਾਰਤਿਕ ਮਹੀਨੇ ਦਾ ਪਹਿਲਾ ਵਰਤ, ਕਰਵਾ ਚੌਥ 24 ਅਕਤੂਬਰ ਐਤਵਾਰ ਨੂੰ ਆ ਰਿਹਾ ਹੈ। ਇਸ ਦਿਨ ਵਿਆਹੁਤਾ ਆਪਣੇ ਪਤੀ ਦੀ ਲੰਮੀ ਉਮਰ ਲਈ ਅਰਦਾਸ ਕਰਦੀ ਹੈ ਤੇ ਉਸ ਦੀ ਖੁਸ਼ਹਾਲੀ ਲਈ ਕਰਵਾ ਚੌਥ ‘ਤੇ ਨਿਰਜਲਾ ਵਰਤ ਰੱਖਦੀਆਂ ਹਨ।
ਇਸ ਸਾਲ ਬਾਲੀਵੁੱਡ ਦੀਆਂ ਕਈ ਅਦਾਕਾਰਾਂ ਇਹੋ-ਜਿਹੀਆਂ ਹਨ, ਜੋ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੇ ਪਤੀ ਲਈ ਵਰਤ ਰੱਖਣਗੀਆਂ।

ਅੰਗੀਰਾ ਧਰ
‘ਬੈਂਡ ਬਾਜਾ ਬਾਰਾਤ’, ‘ਕਮਾਂਡੋ-3’ ਅਤੇ ‘ਲਵ ਪਰ ਸਕੁਆਇਰ ਫੀਟ’ ਜਿਹੀਆਂ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਅਦਾਕਾਰਾ ਅੰਗੀਰਾ ਧਰ ਦਾ ਨਾਂ ਵੀ ਇਸ ਲਿਸਟ ‘ਚ ਸ਼ਾਮਲ ਹੈ। ਉਹ ਵੀ ਪਹਿਲੀ ਵਾਰ ਆਪਣੇ ਪਤੀ ਲਈ ਕਰਵਾ ਚੌਥ ਦਾ ਵਰਤ ਰੱਖੇਗੀ।

ਯਾਮੀ ਗੌਤਮ
ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਯਾਮੀ ਗੌਤਮ ਨੇ ਵੀ ਇਸ ਸਾਲ ਡਾਇਰੈਕਟਰ ਆਦਿਤਯ ਧਰ ਨਾਲ ਵਿਆਹ ਕਰਵਾਇਆ। ਯਾਮੀ ਗੌਤਮ ਦਾ ਵੀ ਵਿਆਹ ਤੋਂ ਬਾਅਦ ਪਹਿਲਾ ਕਰਵਾ ਚੌਥ ਹੈ।

ਵਰੁਣ ਧਵਨ
ਬਾਲੀਵੁੱਡ ਅਦਾਕਾਰ ਵਰੁਣ ਧਵਨ ਇਸ ਸਾਲ ਦੀ ਸ਼ੁਰੂਆਤ ‘ਚ ਬਚਪਨ ਦੀ ਦੋਸਤ ਤੇ ਪ੍ਰੇਮਿਕਾ ਨਤਾਸ਼ਾ ਦਲਾਲ ਨਾਲ ਵਿਆਹ ਦੇ ਬੰਧਨ ਵਿਚ ਬੱਝੇ ਸਨ। ਨਤਾਸ਼ਾ ਦਲਾਲ ਦਾ ਵਿਆਹ ਤੋਂ ਬਾਅਦ ਇਹ ਪਹਿਲਾ ਕਰਵਾ ਚੌਥ ਹੈ।

ਏਵਲਿਨ ਸ਼ਰਮਾ
ਅਦਾਕਾਰਾ ਏਵਲਿਨ ਸ਼ਰਮਾ ਨੇ ਵੀ ਇਸ ਸਾਲ ਮਈ ‘ਚ ਆਸਟਰੇਲੀਆ ਬੇਸਡ ਡੈਂਟਲ ਸਰਜਨ ਤੇ ਬਿਜ਼ੈੱਨਸਮੈਨ ਤੁਸ਼ਾਰ ਨਾਲ ਵਿਆਹ ਕਰਵਾਇਆ ਸੀ। ਏਵਲਿਨ ਦਾ ਵੀ ਪਹਿਲਾ ਕਰਵਾ ਚੌਥ ਹੈ।
