ਪਹਿਲੀਂ ਵਾਰ ਤਿਉਹਾਰਾਂ ਦੇ ਨੇੜੇ 300 ਰੁਪਏ ਪ੍ਰਤੀ ਕਿਲੋ ਮੇਵੇ ਹੋਏ ਸਸਤੇ, ਜਾਣੋਂ ਕੀਮਤ

0
1855

ਚੰਡੀਗੜ੍ਹ | ਸਰਦੀਆਂ ਦੀ ਆਮਦ ਤੇ ਦੀਵਾਲੀ ਮੌਕੇ ਦਿੱਤੇ ਜਾਣ ਵਾਲੇ ਤੋਹਫਿਆਂ ਕਾਰਨ ਅਕਤੂਬਰ ਮਹੀਨੇ ਵਿਚ ਮੇਵਾ ਬਾਜ਼ਾਰ ਗਰਮ ਰਹਿੰਦਾ ਹੈ। ਥੋਕ ਵਪਾਰੀਆਂ ਨੂੰ ਕੁਇੰਟਲ ਦੇ ਹਿਸਾਬ ਨਾਲ ਆਰਡਰ ਮਿਲਦੇ ਸਨ। ਆਰਡਰ ਨੂੰ ਪੂਰਾ ਕਰਨ ਦਾ ਸਮਾਂ ਤੱਕ ਨਹੀਂ ਹੁੰਦਾ ਸੀ, ਪਰ ਕਈ ਸਾਲਾਂ ਬਾਅਦ ਇਸ ਸੀਜ਼ਨ ਵਿਚ ਵੀ ਸੁੱਕੇ ਮੇਵਿਆਂ ਦੀ ਕੀਮਤ ਇਕਦਮ ਡਿੱਗੀ ਹੈ। ਇਸਦੇ ਬਾਵਜੂਦ ਕੋਈ ਗਾਹਕ ਨਹੀਂ ਹੈ।

ਕਾਜੂ, ਬਦਾਮ ਪਿਸਤਾ ਦੇ ਭਾਅ 300 ਰੁਪਏ ਪ੍ਰਤੀ ਕਿੱਲੋ ਘੱਟ ਹੋਏ

ਸੁੱਕੇ ਮੇਵਿਆਂ ਦੇ ਥੋਕ ਦਾ ਕਾਰੋਬਾਰ ਕਰਨ ਵਾਲੇ ਨੂਰੀ ਮਸਾਲੇ ਦੇ ਸੰਚਾਲਕ ਨੇ ਦੱਸਿਆ, “ਅਸੀਂ 90 ਸਾਲਾਂ ਤੋਂ ਇਸ ਕਾਰੋਬਾਰ ਵਿਚ ਹਾਂ। ਪਰ ਅਸੀਂ ਅੱਜ ਤੱਕ ਅਜਿਹੀ ਮਾਰਕੀਟ ਨਹੀਂ ਵੇਖੀ।

ਸਰਦੀਆਂ ਦੀ ਆਮਦ, ਦੀਵਾਲੀ ਨੂੰ ਵੇਖਦੇ ਹੋਏ ਇਸ ਸਮੇਂ ਪੂਰਾ ਬਾਜਾਰ ਡਰਾਈ ਫਰੂਟ ਨਾਲ ਭਰਿਆ ਹੁੰਦਾ ਸੀ। ਪਰ ਅਫਸੋਸ ਦੀ ਗੱਲ ਹੈ ਕਿ ਇਸ ਮੌਸਮ ਵਿਚ ਵੀ ਬਦਾਮ-ਕਾਜੂ ਦੀਆਂ ਕੀਮਤਾਂ ਇਕਦਮ ਘਟ ਰਹੀਆਂ ਹਨ।

(1) ਅਮਰੀਕਨ ਬਦਾਮ 900 ਤੋਂ 660 ‘ਤੇ ਪਹੁੰਚ ਗਿਆ ਹੈ

(2) ਕਾਜੂ 1100 ਤੋਂ 950 ਰੁਪਏ ਪ੍ਰਤੀ ਕਿੱਲੋ ਉਤੇ ਆ ਗਿਆ ਹੈ

(3) ਪਿਸਤਾ 1400 ਤੋਂ 1100 ਰੁਪਏ ਕਿੱਲੋ ਪਹੁੰਚ ਗਿਆ ਹੈ

(4) ਸੌਗੀ 400 ਰੁਪਏ ਪ੍ਰਤੀ ਕਿੱਲੋ ਤੋਂ 350 ਰੁਪਏ ਵਿਚ ਵਿਕ ਰਹੀ ਹੈ