ਲੁਧਿਆਣਾ, 25 ਨਵੰਬਰ | ਖੰਨਾ ‘ਚ ਨੈਸ਼ਨਲ ਹਾਈਵੇ ‘ਤੇ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਬੱਸ ਸਮੇਤ 25 ਤੋਂ 30 ਵਾਹਨ ਆਪਸ ‘ਚ ਟਕਰਾ ਗਏ। ਸਵੇਰ ਤੋਂ ਹੀ ਕਾਫੀ ਧੁੰਦ ਛਾਈ ਹੋਈ ਸੀ। ਵਿਜ਼ੀਬਿਲਟੀ ਬਹੁਤ ਘੱਟ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਹਾਦਸੇ ਤੋਂ ਬਾਅਦ ਲੋਕਾਂ ਨੇ ਨੈਸ਼ਨਲ ਹਾਈਵੇ ਵਿਚਕਾਰ ਖੜ੍ਹੇ ਹੋ ਕੇ ਰੌਲਾ ਪਾਇਆ ਅਤੇ ਹੋਰ ਲੋਕਾਂ ਨੂੰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਾਇਆ।
ਲੁਧਿਆਣਾ ਤੋਂ ਸਕੂਲੀ ਬੱਚੇ ਕੁਰੂਕਸ਼ੇਤਰ ਦੇ ਦੌਰੇ ‘ਤੇ ਜਾ ਰਹੇ ਸਨ। ਬੱਸ ਵਿਚ 40 ਤੋਂ 50 ਬੱਚੇ ਸਵਾਰ ਸਨ। ਪਿੰਡ ਦਹੇੜੂ ਨੇੜੇ ਸਕੂਲੀ ਬੱਸ ਪਹਿਲਾਂ ਅੱਗੇ ਜਾ ਰਹੇ ਵਾਹਨ ਨਾਲ ਟਕਰਾ ਗਈ। ਪਿੱਛੇ ਆ ਰਹੇ ਵਾਹਨ ਇਨ੍ਹਾਂ ਵਾਹਨਾਂ ਨਾਲ ਟਕਰਾਉਂਦੇ ਰਹੇ। ਕੁੱਲ 25 ਤੋਂ 30 ਵਾਹਨ ਆਪਸ ਵਿਚ ਟਕਰਾਅ ਗਏ। ਡਰਾਈਵਰ ਨੇ ਬੱਸ ਨੂੰ ਅੱਗੇ ਜਾ ਰਹੀ ਗੱਡੀ ਵਿਚ ਟੱਕਰ ਮਾਰ ਦਿੱਤੀ। ਖੁਸ਼ਕਿਸਮਤੀ ਇਹ ਰਹੀ ਕਿ ਕੋਈ ਬੱਚਾ ਜ਼ਖਮੀ ਨਹੀਂ ਹੋਇਆ।
https://www.facebook.com/punjabibulletin/videos/726730302845050