ਪੀਐਸਈਬੀ ਦੀ 12 ਵੀਂ ਦੀ ਪ੍ਰੀਖਿਆ ਵਿੱਚ ਫਲਾਇੰਗ ਸਕਵਾਇਡ ਦੀ ਟੀਮ ਨੇ ਫੜਿਆ ਨਕਲ ਦਾ ਕੇਸ

0
1512

ਮੁਕਤਸਰ. ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਜਾ ਰਹੀ 12ਵੀਂ ਜਮਾਤ ਦੀ ਪੰਜਾਬੀ ਦੀ ਪ੍ਰੀਖਿਆ ਵਿੱਚ ਨਕਲ ਦਾ ਇੱਕ ਕੇਸ ਫੜਿਆ ਗਿਆ ਹੈ। ਜਾਣਕਾਰੀ ਮੁਤਾਬਕ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਘੁਮਿਆਰਾ ਦੇ ਪ੍ਰੀਖਿਆ ਕੇਂਦਰ ਵਿਚ ਇਕ ਵਿਦਿਆਰਥੀ ਦੀ ਥਾਂ ਕੋਈ ਹੋਰ ਉਸ ਦਾ ਪੇਪਰ ਦੇ ਰਿਹਾ ਸੀ। ਚੈਕਿੰਗ ਕਰ ਰਹੇ ਰਣਬੀਰ ਸਿੰਘ ਇੰਚਾਰਜ ਫਲਾਇੰਗ ਸਕਵਾਇਡ ਅਤੇ ਉਹਨਾਂ ਦੀ ਟੀਮ ਨੂੰ ਜਦੋਂ ਸ਼ੱਕ ਹੋਇਆ ਤਾਂ ਉਹਨਾਂ ਨੇ ਉਸ ਦੀ ਪਛਾਣ ਲਈ ਉਸ ਦਾ ਰੋਲ ਨੰਬਰ ਅਤੇ ਉਸ ਦੇ ਚਿਹਰੇ ਦੀ ਪਛਾਣ ਕੀਤੀ। ਵਿਦਿਆਰਥੀ ਨੂੰ ਉਸਦੇ ਮਾਤਾ-ਪਿਤਾ ਦਾ ਨਾਂ ਵੀ ਪੁੱਛਿਆ, ਜਿਸਦਾ ਉਸ ਨੇ ਸਹੀ ਜਵਾਬ ਨਹੀਂ ਦਿੱਤਾ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।