ਸਿੱਕਮ ‘ਚ ਬੱਦਲ ਫਟਣ ਕਾਰਨ ਭਾਰੀ ਤਬਾਹੀ, ਆਇਆ ਹੜ੍ਹ, ਫੌਜ ਦੇ 23 ਜਵਾਨ ਲਾਪਤਾ

0
446

ਸਿੱਕਮ, 4 ਅਕਤੂਬਰ | ਸਿੱਕਮ ਦੇ ਸਿੰਗਟਾਮ ਵਿਚ ਬੱਦਲ ਫਟਣ ਨਾਲ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਸੂਬੇ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਸਥਿਤੀ ਦਾ ਜਾਇਜ਼ਾ ਲਿਆ ਹੈ। ਜਾਣਕਾਰੀ ਦਿੰਦਿਆਂ ਗੁਹਾਟੀ ਦੇ ਡਿਫੈਂਸ ਪੀਆਰਓ ਨੇ ਦੱਸਿਆ ਕਿ ਉੱਤਰੀ ਸਿੱਕਮ ‘ਚ ਲੋਨਾਕ ਝੀਲ ‘ਤੇ ਅਚਾਨਕ ਬੱਦਲ ਫਟਣ ਕਾਰਨ ਲਾਚਨ ਘਾਟੀ ਦੀ ਤੀਸਤਾ ਨਦੀ ‘ਚ ਅਚਾਨਕ ਹੜ੍ਹ ਆ ਗਿਆ।

ਘਾਟੀ ‘ਚ ਫੌਜ ਦੇ ਕੁਝ ਜਵਾਨ ਵੀ ਪ੍ਰਭਾਵਿਤ ਹੋਏ। ਫੌਜ ਦੇ 23 ਜਵਾਨ ਲਾਪਤਾ ਦੱਸੇ ਜਾ ਰਹੇ ਹਨ ਅਤੇ ਕੁਝ ਵਾਹਨਾਂ ਦੇ ਚਿੱਕੜ ‘ਚ ਡੁੱਬੇ ਹੋਣ ਦੀ ਖਬਰ ਹੈ। ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।