ਆਦਮਪੁਰ ਏਅਰਪੋਰਟ ਤੋਂ ਜਲਦ ਸ਼ੁਰੂ ਹੋਣਗੀਆਂ ਉਡਾਣਾਂ, MP ਰਿੰਕੂ ਨੇ ਮੰਤਰਾਲੇ ਵੱਲੋਂ ਇੰਨੇ ਰੂਟ ਵੰਡੇ ਜਾਣ ਦੀ ਦਿੱਤੀ ਜਾਣਕਾਰੀ

0
317

ਜਲੰਧਰ, 17 ਫਰਵਰੀ | ਜਲੰਧਰ ‘ਚ ਆਦਮਪੁਰ ਏਅਰਪੋਰਟ ਤੋਂ ਜਲਦ ਉਡਾਣਾਂ ਸ਼ੁਰੂ ਹੋ ਸਕਦੀਆਂ ਹਨ। ਕੇਂਦਰੀ ਹਵਾਬਾਜ਼ੀ ਮੰਤਰਾਲੇ ਨੇ ਹਿੰਡਨ, ਸ੍ਰੀ ਨਾਂਦੇੜ ਸਾਹਿਬ, ਬੇਂਗਲੁਰੂ, ਕੋਲਕਾਤਾ ਤੇ ਗੋਆ ਲਈ ਉਡਣ ਵਾਲੀਆਂ ਫਲਾਈਟਾਂ ਲਈ ਰੂਟ ਅਲਾਟ ਕਰ ਦਿੱਤੇ ਹਨ। ਜਲੰਧਰ ਤੋਂ ‘ਆਪ’ ਸਾਂਸਦ ਸੁਸ਼ੀਲ ਕੁਮਾਰ ਰਿੰਕੂ ਨੇ ਕੇਂਦਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿਤਿਆ ਸਿੰਧਿਆ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਜਲੰਧਰ ਦੇ ਲੋਕਾਂ ਦੀ ਸਹੂਲਤ ਲਈ ਇਕ ਪੱਤਰ ਵੀ ਸੌਂਪਿਆ ਸੀ। ਹੁਣ ਇਸ ‘ਤੇ ਸਰਕਾਰ ਨੇ ਫੈਸਲਾ ਲੈ ਲਿਆ ਹੈ। ਜਲਦ ਹੀ ਆਦਮਪੁਰ ਏਅਰਪੋਰਟ ਤੋਂ ਕਈ ਸ਼ਹਿਰਾਂ ਲਈ ਉਡਾਣਾਂ ਸ਼ੁਰੂ ਹੋਣਗੀਆਂ।

जालंधर से सांसद सुशील कुमार रिंकू ने फ्लाइटें शुरू करवाने को लेकर भारतीय उड्डयन मंत्रालय को पत्र लिखा था। - Dainik Bhaskar

ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਨੇ ਕਿਹਾ ਕਿ ਆਦਮਪੁਰ ਹਵਾਈ ਅੱਡੇ ਤੋਂ ਜਲਦ ਹੀ ਉਡਾਣਾਂ ਸ਼ੁਰੂ ਹੋ ਜਾਣਗੀਆਂ। ਇਸ ਨਾਲ ਸ਼ਹਿਰ ਦੇ ਲੋਕਾਂ ਨੂੰ ਦਿੱਲੀ ਜਾ ਕੇ ਫਲਾਈਟ ਨਹੀਂ ਫੜਨੀ ਹੋਵੇਗੀ। ਸਿੰਧਿਆ ਨੇ ਸਾਂਸਦ ਨੂੰ ਲਿਖੇ ਪੱਤਰ ਦੇ ਜਵਾਬ ਵਿਚ ਇਸ ਦੀ ਜਾਣਕਾਰੀ ਸਾਂਝੀ ਕੀਤੀ। ਮੰਤਰਾਲੇ ਨੇ ਦੱਸਿਆ ਕਿ ਉਡਾਣ 5.0 ਤਹਿਤ ਆਦਮਪੁਰ ਤੋਂ ਰੂਟਾਂ ਲਈ ਵੱਖ-ਵੱਖ ਏਅਰਲਾਈਨਜ਼ ਨੂੰ ਅਲਾਟ ਕਰ ਦਿੱਤਾ ਗਿਆ ਹੈ। ਇਸ ‘ਤੇ ਉਨ੍ਹਾਂ ਵੱਲੋਂ ਜਲਦ ਹੀ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ।

ਸਾਂਸਦ ਸੁਸ਼ੀਲ ਰਿੰਕੂ ਨੇ ਦੱਸਿਆ ਕਿ ਮੰਤਰਾਲੇ ਮੁਤਾਬਕ ਉਡਾਣ ਯੋਜਨਾ ਤਹਿਤ ਆਦਮਪੁਰ ਹਵਾਈ ਅੱਡੇ ਤੋਂ ਨਵੀਂ ਦਿੱਲੀ, ਮੁੰਬਈ, ਜੈਪੁਰ ਲਈ ਉਡਾਣ ਸੇਵਾ ਸ਼ੁਰੂ ਕੀਤੀ ਗਈ ਸੀ ਪਰ ਤਿੰਨ ਸਾਲ ਦੀ ਮਿਆਦ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਹਵਾਈ ਅੱਡੇ ਤੋਂ ਉਕਤ ਫਲਾਈਟਾਂ ਸ਼ੁਰੂ ਹੋਣ ਨਾਲ ਦੁਆਬਾ ਦੇ ਲੋਕਾਂ ਨੂੰ ਕਾਫੀ ਆਸਾਨੀ ਹੋਵੇਗੀ। ਇਸ ਏਅਰਪੋਰਟ ਦਾ ਨਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ‘ਤੇ ਰੱਖਣ ਦੀ ਮੰਗ ਵੀ ਸੰਸਦ ਵਿਚ ਉਠੀ ਸੀ।