ਜਲੰਧਰ | 25 ਨਵੰਬਰ ਤੋਂ ਆਦਮਪੁਰ ਤੋਂ ਮੁੰਬਈ ਵਿਚਾਲੇ ਸ਼ੁਰੂ ਹੋਈ ਫਲਾਇਟ ਨੂੰ ਅੱਜ ਤੋਂ ਬੰਦ ਕਰ ਦਿੱਤਾ ਗਿਆ ਹੈ। ਐਤਵਾਰ ਨੂੰ ਸਪਾਈਸਜੈਟ ਨੇ ਮੁੰਬਈ ਲਈ ਆਖ਼ਰੀ ਉਡਾਣ ਭਰੀ। ਹੁਣ ਸਰਦੀਆਂ ਤੋਂ ਬਾਅਦ ਹੀ ਇਹ ਫਲਾਇਟ ਸ਼ੁਰੂ ਹੋ ਸਕਦੀ ਹੈ। ਕੋਰੋਨਾ ਕਾਲ ਕਾਰਨ ਫਲਾਇਟ ਨੂੰ ਮੁਸਾਫਿਰ ਨਹੀਂ ਮਿਲੇ। ਕੰਪਨੀ ਨੇ ਫਲਾਇਟ ਰੱਦ ਕਰਨ ਦਾ ਕਾਰਨ ਤਕਨੀਕੀ ਦੱਸਿਆ ਹੈ।
ਸਵੇਰੇ 10 ਵਜੇ ਜਲੰਧਰ ਦੇ ਆਦਮਪੁਰ ਏਅਰਪੋਰਟ ‘ਤੇ ਆਉਣ ਵਾਲੀ ਫਲਾਇਟ ਲਗਾਤਾਰ ਧੁੰਦ ਕਾਰਨ ਪ੍ਰਭਾਵਿਤ ਹੋ ਰਹੀ ਸੀ। ਕਈ ਵਾਰ ਫਲਾਈਟ ਨੂੰ ਰੱਦ ਵੀ ਕਰਨਾ ਪਿਆ ਅਤੇ ਮੁੰਬਈ-ਆਦਮਪੁਰ ਲਈ ਮੁਸਾਫਰ ਵੀ ਘੱਟ ਸਨ।
ਚੰਗੀ ਖਬਰ ਇਹ ਹੈ ਕਿ 12 ਜਨਵਰੀ ਤੋਂ ਹੁਣ ਹਫ਼ਤੇ ਦੇ 7 ਦਿਨ ਦਿੱਲੀ-ਆਦਮਪੁਰ ਉਡਾਣ ਭਰਿਆ ਕਰੇਗੀ।