ਪਠਾਨਕੋਟ ‘ਚ 5 ਹੋਰ ਲੋਕ ਕੋਰੋਨਾ ਪਾਜ਼ੀਟਿਵ, ਜ਼ਿਲ੍ਹੇ ‘ਚ ਕੋਰੋਨਾ ਮਰੀਜਾਂ ਦੀ ਗਿਣਤੀ ਹੋਈ 15

0
906
  • ਸੋਮਵਾਰ ਨੂੰ ਆਈ 31 ਲੋਕਾਂ ਦੀ ਰਿਪੋਰਟ ਵਿਚੋਂ 26 ਲੋਕ ਪਾਏ ਗਏ ਨੈਗੇਟਿਵ  

ਪਠਾਨਕੋਟ. ਸੋਮਵਾਰ ਦੀ ਸਾਮ ਨੂੰ 31 ਲੋਕਾਂ ਦੀ ਮੈਡੀਕਲ ਰਿਪੋਰਟ ਆਈ ਜਿਨਾਂ ਵਿੱਚੋਂ 5 ਲੋਕ ਕੋਰੋਨਾ ਪਾਜੀਟਿਵ ਅਤੇ 26 ਲੋਕ ਕੋਰੋਨਾ ਨੈਗੇਟਿਵ ਹਨ। ਇਸ ਦੇ ਨਾਲ ਹੀ ਹੁਣ ਜਿਲਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਲੋਕਾਂ ਦੀ ਸੰਖਿਆ 15 ਹੋ ਗਈ ਹੈ। ਇਹ ਜਾਣਕਾਰੀ ਡੀਸੀ ਗੁਰਪ੍ਰੀਤ ਸਿੰਘ ਖਹਿਰਾ ਪਠਾਨਕੋਟ ਨੇ ਦਿੱਤੀ।

ਜਿਕਰਯੋਗ ਹੈ ਕਿ ਸਨੀਵਾਰ ਦੀ ਸਾਮ ਨੂੰ ਇੱਕ ਵਿਅਕਤੀ ਕੋਰੋਨਾ ਪਾਜੀਟਿਵ ਅਤੇ ਐਤਵਾਰ ਨੂੰ 6 ਹੋਰ ਲੋਕ ਕੋਰੋਨਾ ਪਾਜੀਟਿਵ ਆਏ ਸਨ ਅਤੇ ਇਸ ਤਰਾਂ ਜਿਲਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਲੋਕਾਂ ਦੀ ਸੰਖਿਆ 10 ਹੋ ਗਈ ਸੀ ਅਤੇ ਅੱਜ 5 ਲੋਕਾਂ ਦੀ ਕਰੋਨਾ ਰਿਪੋਰਟ ਪਾਜੀਟਿਵ ਆਉਂਣ ਨਾਲ ਕੋਰੋਨਾ ਪਾਜੀਟਿਵ ਲੋਕਾਂ ਦੀ ਸੰਖਿਆ 15 ਤੇ ਪਹੁੰਚ ਗਈ ਹੈ।
ਡੀਸੀ ਨੇ ਦੱਸਿਆ ਕਿ ਸਨੀਵਾਰ ਰਾਤ ਨੂੰ ਪਠਾਨਕੋਟ ਨਿਵਾਸੀ ਇੱਕ ਵਿਅਕਤੀ ਜੋ ਅੰਮ੍ਰਿਤਸਰ ਵਿਖੇ ਆਪਣੇ ਸੋਹਰੇ ਘਰ ਗਿਆ ਸੀ ਜਦ ਉਸ ਵਿਅਕਤੀ ਨੇ ਕੋਰੋਨਾ ਦੇ ਲੱਛਣ ਆਉਂਣ ਤੇ ਅੰਮ੍ਰਿਤਸਰ ਵਿਖੇ ਹੀ ਆਪਣੀ ਜਾਂਚ ਕਰਵਾਈ ਤਾਂ ਉਹ ਵਿਅਕਤੀ ਕੋਰੋਨਾ ਪਾਜੀਟਿਵ ਨਿਕਲਿਆ ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਪ੍ਰਸਾਸਨ ਵੱਲੋਂ ਹਸਪਤਾਲ ਵਿਖੇ ਦਾਖਲ ਕਰ ਲਿਆ ਗਿਆ ਅਤੇ ਉਸ ਵਿਅਕਤੀ ਦਾ ਇਲਾਜ ਅੰਮ੍ਰਿਤਸਰ ਵਿਖੇ ਚਲ ਰਿਹਾ ਹੈ। ਇਸ ਵਿਅਕਤੀ ਦੀ ਸੰਪਰਕ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਸੀ ਜਿਸ ਦੋਰਾਨ ਇਸ ਵਿਅਕਤੀ ਦੇ 4 ਪਰਿਵਾਰਿਕ ਮੈਂਬਰ ਦੀ ਅੱਜ ਰਿਪੋਰਟ ਆਈ ਹੈ ਜੋ ਕਰੋਨਾ ਪਾਜੀਟਿਵ ਪਾਏ ਗਏ ਹਨ।
ਇਸ ਤੋਂ ਇਲਾਵਾ ਪਠਾਨਕੋਟ ਦਾ ਜੋ ਇੱਕ ਵਿਅਕਤੀ ਫਾਸਟ ਫੂਡ ਦੀ ਰੇਹੜੀ ਲਗਾਉਂਦਾ ਸੀ ਅਤੇ ਕੋਰੋਨਾ ਪਾਜੀਟਿਵ ਆਇਆ ਸੀ ਉਸ ਦੇ ਪਰਿਵਾਰ ਵਿੱਚੋਂ ਇੱਕ ਹੋਰ ਵਿਅਕਤੀ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ।