ਭਾਰਤ-ਆਸਟ੍ਰੇਲੀਆ ਵਿਚਾਲੇ ਪਹਿਲਾ ਟੈਸਟ ਮੈਚ ਅੱਜ, ਜੇ ਟੀਮ ਇੰਡੀਆ ਜਿੱਤਦੀ ਹੈ ਤਾਂ ਬਣ ਜਾਵੇਗਾ ਇਤਿਹਾਸ

0
697

ਮੁੰਬਈ। ਟੀਮ ਇੰਡੀਆ 2023 ਦਾ ਪਹਿਲਾ ਟੈਸਟ ਮੈਚ 9 ਫਰਵਰੀ ਯਾਨੀ ਕਿ ਅੱਜ ਤੋਂ ਆਸਟ੍ਰੇਲੀਆ ਖਿਲਾਫ਼ ਖੇਡੇਗੀ । ਨਾਗਪੁਰ ਵਿੱਚ ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਦਾ ਪਹਿਲਾ ਮੈਚ ਵੀਰਵਾਰ ਨੂੰ ਸਵੇਰੇ 9:30 ਵਜੇ ਸ਼ੁਰੂ ਹੋਵੇਗਾ । ਦੋਵੇਂ ਟੀਮਾਂ ਲਈ ਇਹ ਮੁਕਾਬਲਾ ਅਹਿਮ ਹੋਣ ਵਾਲਾ ਹੈ। ਇੱਕ ਪਾਸੇ ਭਾਰਤ ‘ਤੇ ਟੈਸਟ ਰੈਂਕਿੰਗ ਵਿੱਚ ਪਹਿਲੇ ਨੰਬਰ ‘ਤੇ ਆਉਣ ਦਾ ਦਬਾਅ ਹੈ । ਉੱਥੇ ਹੀ ਆਸਟ੍ਰੇਲੀਆ ਵੀ 19 ਸਾਲ ਬਾਅਦ ਭਾਰਤ ਵਿੱਚ ਸੀਰੀਜ਼ ਜਿੱਤਣਾ ਚਾਹੇਗਾ।

28 ਨਵੰਬਰ 1948 ਨੂੰ ਦੋਵਾਂ ਟੀਮਾਂ ਵਿਚਾਲੇ ਪਹਿਲਾ ਟੈਸਟ ਮੈਚ ਖੇਡਿਆ ਗਿਆ । ਉਦੋਂ ਤੋਂ ਲੈ ਕੇ ਹੁਣ ਤੱਕ ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਕੁੱਲ 102 ਟੈਸਟ ਮੈਚ ਖੇਡੇ ਗਏ ਹਨ। ਆਸਟ੍ਰੇਲੀਆ ਨੇ 43 ਮੈਚ ਜਿੱਤੇ, ਜਦਕਿ ਭਾਰਤ ਨੇ 30 ਮੈਚ ਜਿੱਤੇ ਹਨ । ਕੁੱਲ ਮਿਲਾ ਕੇ ਆਸਟ੍ਰੇਲੀਆ ਦਾ ਰਿਕਾਰਡ ਬਿਹਤਰ ਹੈ ਪਰ ਘਰੇਲੂ ਮੈਦਾਨ ‘ਤੇ ਭਾਰਤੀਆਂ ਨੇ ਪੂਰੀ ਤਰ੍ਹਾਂ ਆਸਟ੍ਰੇਲੀਆ ‘ਤੇ ਦਬਦਬਾ ਬਣਾ ਲਿਆ ਹੈ।

ਭਾਰਤੀ ਟੀਮ ਦੀ ਤਾਕਤ ਸਪਿਨ ਹੈ। ਟੀਮ ਦੀ ਸਪਿਨ ਅਟੈਕ ਦੀ ਕਮਾਨ ਰਵੀਚੰਦਰਨ ਅਸ਼ਵਿਨ ਸੰਭਾਲਣਗੇ । ਉਨ੍ਹਾਂ ਦੇ ਨਾਲ ਰਵਿੰਦਰ ਜਡੇਜਾ ਅਤੇ ਕੁਲਦੀਪ ਯਾਦਵ ਜਾਂ ਅਕਸ਼ਰ ਪਟੇਲ ਵਿੱਚੋਂ ਕੋਈ ਇੱਕ ਹੋਵੇਗਾ । ਟੀਮ ਦੇ ਕੋਲ ਸਪਿਨ ਵਿੱਚ ਵਿਕਲਪਾਂ ਦੀ ਕਮੀ ਨਹੀਂ ਹੈ । ਇਸ ਕਾਰਨ ਨਾਗਪੁਰ ਵਿੱਚ ਸਪਿਨ ਟ੍ਰੈਕ ਦੇਖਣ ਨੂੰ ਮਿਲੇਗਾ । ਪੇਸ ਗੇਂਦਬਾਜ਼ੀ ਵਿੱਚ ਟੀਮ ਵਿੱਚ ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਉਮੇਸ਼ ਯਾਦਵ ਅਤੇ ਜੈਦੇਵ ਉਨਾਦਕਟ ਹਨ । ਜਿਨ੍ਹਾਂ ਵਿੱਚੋਂ ਸਿਰਫ਼ ਦੋ ਦੀ ਹੀ ਪਹਿਲੇ ਟੈਸਟ ਵਿੱਚ ਮੌਕਾ ਮਿਲਣ ਦੀ ਸੰਭਾਵਨਾ ਹੈ।