ਚੰਡੀਗੜ੍ਹ ‘ਚ ਮਸ਼ਹੂਰ ਟਿਕ-ਟੌਕ ਸਟਾਰ ਸੌਰਵ ਗੁੱਜਰ ‘ਤੇ ਹੋਈ ਫਾਈਰਿੰਗ, ਹਾਲਤ ਗੰਭੀਰ

0
4338

ਚੰਡੀਗੜ੍ਹ | ਸੈਕਟਰ-9 ਸੀ ਸਥਿਤ ਇਸਕੋ ਬਾਰ ਵਿਚ ਐਤਵਾਰ ਦੇਰ ਰਾਤ ਡਾਂਸ ਫਲੌਰ ਉੱਤੇ ਡਾਂਸ ਕਰਨ ਨੂੰ ਲੈ ਕੇ ਹੋਏ ਝਗੜੇ ਦੁਰਾਨ ਕੁਝ ਨੌਜਾਵਾਨਾਂ ਨੇ ਟਿਕਟੌਕ ਸਟਾਰ ਸੌਰਵ ਗੁਜਰ ਫਾਈਰਿੰਗ ਕਰ ਦਿੱਤੀ ਹੈ।

ਗੋਲੀ ਸੌਰਵ ਦੀ ਲੱਤ ਵਿਚ ਲੱਗੀ ਹੈ। ਕਲੱਬ ਵਿਚ ਗੋਲੀ ਚੱਲਣ ਤੋਂ ਬਾਅਦ ਹੜਕੰਪ ਮਚ ਗਿਆ। ਕਲੱਬ ਦੇ ਕਰਮਚਾਰੀਆਂ ਵਲੋਂ ਸੌਰਵ ਨੂੰ ਪੀਜੀਆਈ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚਲ ਰਿਹਾ ਹੈ।

ਜਾਣਕਾਰੀ ਮੁਤਾਬਿਕ ਸੌਰਵ ਗੁੱਜਰ ਦੀ ਡਾਂਸ ਫਲੌਰ ਉਪਰ ਕੁਝ ਨੌਜਵਾਨਾਂ ਨਾਲ ਝੜਪ ਹੋ ਗਈ ਸੀ ਜਿਸ ਕਰਕੇ ਉਹਨਾਂ ਨੇ ਦੇਰ ਰਾਤ ਕਲੱਬ ਤੋਂ ਬਾਹਰ ਸੌਰਵ ਤੇ ਗੋਲੀਆਂ ਮਾਰੀਆਂ।

ਸੂਚਨਾ ਮਿਲਦੇ ਸਾਰ ਹੀ ਸੈਂਟਰਲ ਡੀਐਸਪੀ ਕ੍ਰਿਸ਼ਨ ਕੁਮਾਰ, ਥਾਣਾ ਮੁੱਖੀ ਤੋਂ ਇਲਾਵਾ ਹੋਰ ਵੀ ਪੁਲਿਸ ਅਧਿਕਾਰੀ ਪਹੁੰਚੇ ਤਾਂ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਿਕ ਸੌਰਵ ਤੇ ਗੋਲੀਆਂ ਚਲਾਉਣ ਵਾਲੇ ਵਿਚ ਮੌਬੀਸ ਦਾ ਨਾਮ ਸਾਹਮਣਾ ਆ ਰਿਹਾ ਹੈ।

ਪੁਲਿਸ ਨੇ ਦੋ ਨੌਜਵਾਨਾਂ ਉਪਰ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇਰ ਰਾਤ ਤੱਕ ਸੀਸੀਟੀਵੀ ਚੈਕ ਕਰਦੀ ਰਹੀ।