MLA ਹੈਨਰੀ ਦੇ ਦਫਤਰ ‘ਚ ਫਾਈਰਿੰਗ : ਟ੍ਰੈਵਲ ਏਜੰਟ ਨੇ ਕੋਚ ਨੂੰ ਮਾਮੂਲੀ ਝਗੜੇ ਤੋਂ ਬਾਅਦ ਮਾਰੀ ਸੀ ਗੋਲੀ

0
926

ਜਲੰਧਰ | ਗੋਲੀ ਚੱਲਣ ਦੀਆਂ ਵਾਰਦਾਤਾਂ ਸ਼ਹਿਰ ਵਿੱਚ ਆਮ ਹੀ ਹੋ ਗਈਆਂ ਹਨ। ਸ਼ਨੀਵਾਰ ਸ਼ਾਮ ਵਿਧਾਇਕ ਅਵਤਾਰ ਹੈਨਰੀ ਦੇ ਦਫਤਰ ਵਿੱਚ ਹੋ ਰਹੇ ਇੱਕ ਸਮਝੌਤੇ ਦੌਰਾਨ ਇੱਕ ਪੱਖ ਨੇ ਦੂਜੇ ਨੂੰ ਗੋਲੀ ਮਾਰ ਦਿੱਤੀ। ਜ਼ਖਮੀ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ।

ਹੈਨਰੀ ਦੇ ਦਫਤਰ ਵਿੱਚ ਟ੍ਰੈਵਲ ਏਜੰਟ ਪੁਨੀਤ ਜਯੋਤੀ ਨੇ ਬਰਨਾਲੇ ਵਿੱਚ ਤੈਨਾਤ ਬਾਕਸਿੰਗ ਕੋਚ ਮਨਪ੍ਰੀਤ ਸਿੰਘ ਮੰਟੀ ਨੂੰ ਗੋਲੀ ਮਾਰ ਦਿੱਤੀ। ਗੋਲੀ ਉਸ ਦੇ ਲੱਕ ਵਿੱਚ ਲੱਗੀ ਹੈ। ਗੰਭੀਰ ਹਾਲਤ ਵਿੱਚ ਜ਼ਖਮੀ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਨੀਤ ਅਤੇ ਮਨਪ੍ਰੀਤ ਵਿਚਾਲੇ ਕਾਰ ਦੀ ਟੱਕਰ ਨੂੰ ਲੈ ਕੇ ਝਗੜਾ ਹੋਇਆ ਸੀ।

ਝਗੜੇ ਦਾ ਸਮਝੌਤਾ ਕਰਵਾਉਣ ਲਈ ਕੌਂਸਲਰ ਵੰਦਨਾ ਦੇ ਪਤੀ ਕੁਲਦੀਪ ਨੇ ਦੋਹਾਂ ਪਾਰਟੀਆਂ ਨੂੰ ਵਿਧਾਇਕ ਦੇ ਦਫਤਰ ਬੁਲਾਇਆ ਸੀ। ਰਾਜੀਨਾਮੇ ਦੇ ਦੌਰਾਨ ਝਗੜਾ ਵੱਧ ਗਿਆ ਅਤੇ ਗੋਲੀ ਚਲਾ ਦਿੱਤੀ ਗਈ।

ਕੌਂਸਲਰ ਦੇ ਪਤੀ ਨੇ ਦੱਸਿਆ ਕਿ ਪੁਨੀਤ ਦੇ ਆਉਂਦਿਆਂ ਹੱਥੋਪਾਈ ਸ਼ੁਰੂ ਹੋ ਗਈ ਅਤੇ ਉਸ ਨੇ ਰਿਵਾਲਵਰ ਕੱਢ ਲਿਆ।

ਏਡੀਸੀਪੀ ਜਗਜੀਤ ਸਰੋਆ ਨੇ ਕਹਾ ਕ 33 ਸਾਲ ਦੇ ਪੁਨੀਤ ਜਯੋਤੀ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com)

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ   ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)