ਫਿਰੋਜ਼ਪੁਰ ‘ਚ 2 ਮੰਜਲਾ ਘਰ ‘ਚ ਲੱਗੀ ਅੱਗ, ਗੁਆਂਢੀਆਂ ਨੇ ਪਰਿਵਾਰਕ ਮੈਂਬਰਾਂ ਨੂੰ ਕੱਢਿਆ ਬਾਹਰ

0
1134

ਫਿਰੋਜ਼ਪੁਰ. ਮੰਗਲਵਾਰ ਸਵੇਰੇ 3.30 ਵਜੇ ਫਿਰੋਜ਼ਪੁਰ ਦੇ ਕੂਚਾ ਮੰਗਤਰਾਮ ਗਲੀ ਵਿਚ ਅਚਾਨਕ 2 ਮੰਜਿਲਾ ਘਰ ਨੂੰ ਅੱਗ ਲੱਗ ਗਈ। ਘਰ ਦੀਆਂ ਮੁਤਾਬਕ ਅੱਗ ਨਾਲ ਬਹੁਤ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ। ਜਦੋਂ ਮੁਹੱਲੇ ਵਾਲਿਆਂ ਨੂੰ ਅੱਗ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਬਹੁਤ ਮੁਸ਼ਕਲ ਨਾਲ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢਿਆ ਅਤੇ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ।

ਅੱਗ ਬਹੁਤ ਜਿਆਦਾ ਫੈਲ ਚੁੱਕੀ ਸੀ ਜਿਸ ਕਾਰਨ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਅੱਗ ਬੁਝਾਉਣ ਵਿਚ ਕਾਫੀ ਮਿਹਨਤ ਕਰਨੀ ਪਈ। ਮਕਾਨ ਮਾਲਕ ਦਰਸ਼ਨ ਲਾਲ ਨੇ ਦੱਸਿਆ ਕਿ ਉਸ ਦੇ ਘਰ ਵਿਚ ਰੈਡੀਮੇਡ ਕੱਪੜੇ ਦਾ ਸਾਮਾਨ ਪਿਆ ਸੀ ਜੋ ਅੱਗ ਲੱਗਣ ਕਾਰਨ ਸਾਰਾ ਸੜ ਕੇ ਸੁਆਹ ਹੋ ਗਿਆ ਤੇ ਲੋਕਾਂ ਦੀ ਮਦਦ ਨਾਲ ਉਸ ਦੇ ਪਰਿਵਾਰ ਨੂੰ ਬਾਹਰ ਕੱਢਿਆ ਜਾ ਸਕਿਆ। ਦਰਸ਼ਨ ਲਾਲ ਨੇ ਦੱਸਿਆ ਕਿ ਕੱਪੜੇ ਤੋਂ ਇਲਾਵਾ ਉਸ ਦੇ ਘਰ ਦੇ ਹੋਰ ਸਾਮਾਨ ਦਾ ਵੀ ਬਹੁਤ ਨੁਕਸਾਨ ਹੋਇਆ ਹੋਇਆ ਹੈ।

ਮੌਕੇ ’ਤੇ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੇ ਪ੍ਰਧਾਨ ਅਸ਼ਵਨੀ ਗਰੋਵਰ ਵੀ ਮੌਜੂਦ ਸਨ। ਉਨ੍ਹਾਂ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਫਿਰੋਜ਼ਪੁਰ ਮੁਹੱਲੇ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕੀ ਪੀੜਤ ਪਰਿਵਾਰ ਦਾ ਜੋ ਵੀ ਮਾਲੀ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਲਈ ਆਰਥਿਕ ਸਹਾਇਤਾ ਦਿੱਤੀ ਜਾਵੇ।