ਹੁਸ਼ਿਆਰਪੁਰ (ਅਮਰੀਕ ਕੁਮਾਰ) | ਹਰ ਮਾਂ-ਬਾਪ ਦਾ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦੇ ਬੱਚੇ ਖੁਸ਼ ਰਹਿਣ ਤੇ ਜੀਵਨ ਵਿੱਚ ਤਰੱਕੀ ਕਰਨ। ਇਹੀ ਸੋਚ ਕੇ ਮਾਂ-ਬਾਪ ਆਪਣੇ ਬੱਚੇ ਦਾ ਵਿਆਹ ਕਰਦੇ ਹਨ।
ਪਿੰਡ ਸਤੌਰ ਦੇ ਗੁਰਮੇਲ ਸਿੰਘ ਨੇ ਆਪਣੇ ਪੁੱਤਰ ਸੁਖਰਾਜਦੀਪ ਦੀ ਮੰਗਣੀ ਅਮਨਦੀਪ ਵਾਸੀ ਹੁਸ਼ਿਆਰਪੁਰ ਦੇ ਮੁਹੱਲਾ ਬਹਾਦਰਪੁਰ ਨਾਲ ਕੀਤੀ ਸੀ।
ਅਮਨਦੀਪ ਨੇ ਆਈਲੈਟਸ ਕਰ ਰੱਖੀ ਸੀ ਪਰ ਵਿਦੇਸ਼ ਜਾਣ ਲਈ ਉਸ ਕੋਲ ਪੈਸੇ ਨਾ ਹੋਣ ਕਾਰਨ ਉਸ ਦੀ ਮਾਸੀ ਨੇ ਉਸ ਦਾ ਰਿਸ਼ਤਾ ਸੁਖਰਾਜਦੀਪ ਵਾਸੀ ਸਤੌਰ ਨਾਲ ਕਰਵਾ ਦਿੱਤਾ।
ਸੁਖਰਾਜਦੀਪ ਦੇ ਪਰਿਵਾਰ ਨੇ ਅਮਨਦੀਪ ਦਾ ਵਿਦੇਸ਼ ਜਾਣ ਦਾ ਸਾਰਾ ਖ਼ਰਚਾ (12 ਲੱਖ) ਚੁੱਕਿਆ ਤੇ ਉਸ ਨੂੰ ਕੈਨੇਡਾ ਭੇਜ ਦਿੱਤਾ। ਸੁਖਰਾਜ ਤੇ ਅਮਨਦੀਪ ਦੀ ਮੰਗਣੀ 2019 ਵਿਚ ਹੋਈ ਸੀ, ਜਿਸ ਤੋਂ ਬਾਅਦ ਉਹ ਕੈਨੇਡਾ ਚਲੀ ਗਈ ਸੀ।
ਦੋਵਾਂ ਦੀ ਫੋਨ ‘ਤੇ ਗੱਲਬਾਤ ਹੁੰਦੀ ਰਹੀ ਪਰ ਜਦੋਂ ਉਸ ਨੂੰ ਵਰਕ ਪਰਮਿਟ ਮਿਲ ਗਿਆ, ਜਿਸ ਤੋਂ ਬਾਅਦ ਅਮਨਦੀਪ ਨੇ ਫੋਨ ‘ਤੇ ਗੱਲ ਕਰਨੀ ਬੰਦ ਕਰ ਦਿੱਤੀ। ਬੀਤੇ ਦਿਨੀਂ ਲੜਕੇ ਦੇ ਪਰਿਵਾਰ ਨੇ ਲੜਕੀ ਦੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਵੀ ਜਵਾਬ ਸਹੀ ਨਹੀਂ ਮਿਲਿਆ ਤੇ ਉਨ੍ਹਾਂ ਨੂੰ ਬੇਇੱਜ਼ਤ ਕਰਕੇ ਘਰੋਂ ਕੱਢ ਦਿੱਤਾ।
ਇਨ੍ਹਾਂ ਗੱਲਾਂ ਨੂੰ ਬਰਦਾਸ਼ਤ ਨਾ ਕਰਦੇ ਹੋਏ ਲੜਕੇ ਨੇ ਫਾਹਾ ਲੈ ਕੇ ਆਪਣੀ ਜੀਵਨ-ਲੀਲਾ ਸਮਾਪਤ ਕਰ ਲਈ। ਇਸ ਸਬੰਧੀ ਥਾਣਾ ਹਰਿਆਣਾ ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ 5 ਜਣਿਆਂ ਖਿਲਾਫ਼ ਪਰਚਾ ਦਰਜ ਕੀਤਾ ਗਿਆ ਹੈ।
ਵੇਖੋ ਵੀਡੀਓ
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ