ਫਿਰੋਜ਼ਪੁਰ : ਸਵੇਰ ਦੀ ਪ੍ਰਾਰਥਨਾ ਵੇਲੇ ਸਕੂਲ ‘ਚ ਇੱਟਾਂ ਚੁੱਕਦੇ ਨਜ਼ਰ ਆਏ ਮਾਸੂਮ ਬੱਚੇ, ਵੀਡੀਓ ਵਾਇਰਲ

0
245

ਜਲਾਲਾਬਾਦ, 1 ਨਵੰਬਰ| ਸਰਕਾਰ ਵਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਤੋਂ ਇਲਾਵਾ ਵਿਦਿਆਰਥੀਆਂ ਨੂੰ ਸਹੂਲਤਾਂ ਦੇਣ ਲਈ ਲੱਖਾਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਸਿੱਖਿਆ ਵਿਭਾਗ ਦੇ ਹੁਕਮਾਂ ਦੀ ਫੂਕ ਨਿਕਲਦੀ ਦਿਖਾਈ ਦੇ ਰਹੀ। ਦੱਸ ਦੇਈਏ ਕਿ ਜਿਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਦਿਆਰਥੀਆਂ ਨੂੰ ਵੱਡੇ ਵੱਡੇ ਅਫਸਰ ਬਣਾਉਣ ਦੀਆਂ ਗੱਲਾਂ ਕਰਦੇ ਹਨ, ਉਥੇ ਦੂਜੇ ਪਾਸੇ ਜੇਕਰ ਇਨ੍ਹਾਂ ਮਾਸੂਮਾਂ ਨੂੰ ਹੱਥਾਂ ’ਚ ਕਲਮਾਂ ਫੜਾਉਣ ਦੀ ਬਜਾਏ ਇੱਟਾਂ ਚੁੱਕਵਾਉਣ ਲਈ ਲਗਾ ਦਿੱਤਾ ਜਾਵੇ ਤਾਂ  ਇਹ ਵਿਦਿਆਰਥੀ ਅਫਸਰ ਬਣ ਕੇ ਸਮਾਜ ਦੀ ਸੇਵਾ ਕਰ ਸਕਦੇ ਹਨ।

ਇਸੇ ਤਰ੍ਹਾਂ ਹੀ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਲਾਗਲੇ ਪਿੰਡ ਟਿਵਾਣਾਂ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਜੋ ਤਸਵੀਰਾਂ ਇੱਕ ਵਿਅਕਤੀ ਵੱਲੋਂ ਆਪਣੇ ਕੈਮਰੇ ’ਚ ਕੈਦ ਕੀਤੀਆਂ ਗਈਆਂ ਹਨ ਕਿ ਸਵੇਰ ਦੀ ਸਭਾ ਦੇ ਸ਼ੁਰੂ ਹੋਣ ਤੋਂ ਪਹਿਲਾਂ ਜਿਥੇ ਮਾਸਮੂਾਂ ਨੂੰ ਇੱਟਾਂ ਚੁੱਕਣ ਲਈ ਲਗਾ ਦਿੱਤਾ ਜਾਵੇ ਤਾਂ ਉਸ ਸੂਬੇ ਦੇ ਵਿਦਿਆਰਥੀਆਂ ਦਾ ਭਵਿੱਖ ਕੀ ਹੋਵੇਗਾ।

ਸਕੂਲੀ ਵਰਦੀ ਦੇ ’ਚ ਵਿਦਿਆਰਥੀ ਆਪਣੇ ਮਾਸੂਮ ਹੱਥਾਂ ’ਚ 5 –5 ਤੇ 7 ਇੱਟਾਂ ਚੁੱਕ ਕੇ ਲਿਜਾ ਰਹੇ ਹਨ ਤੇ 2 ਮਹਿਲਾ ਅਧਿਆਪਕ ਤੇ 2 ਹੋਰ ਅਧਿਆਪਕ ਬਾਬੂ ਬਣ ਕੇ ਆਪਣੀ ਡਿਊਟੀ ਨਿਭਾਅ ਰਹੇ ਹਨ।

ਦੂਜੇ ਪਾਸੇ ਇਸ ਬਾਰੇ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰ ਜਸਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਨਾਲ ਸਬੰਧਤ ਵੀਡੀਓ ਉਨ੍ਹਾਂ ਦੇ ਧਿਆਨ ਵਿਚ ਆ ਗਈ ਹੈ। ਜਲਦੀ ਹੀ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ।