ਫਿਰੋਜ਼ਪੁਰ : ਸਤਲੁਜ ਦੇ ਵਹਾਅ ਨਾਲ ਭੇਜੀ 7 ਕਰੋੜ ਦੀ ਹੈਰੋਇਨ ਬੀਐੱਸਐੱਫ ਨੇ ਕੀਤੀ ਬਰਾਮਦ

0
1446

ਪਾਕਿਸਤਾਨ ‘ਚ ਬੈਠੇ ਨਸ਼ਾ ਤਸਕਰ ਦੀ ਇਕ ਹੋਰ ਨਾਪਾਕ ਯੋਜਨਾ ਨੂੰ ਭਾਰਤ-ਪਾਕਿ ਸਰਹੱਦ ‘ਤੇ ਤਾਇਨਾਤ BSF ਜਵਾਨਾਂ ਨੇ ਮਿੱਟੀ ‘ਚ ਮਿਲਾ ਦਿੱਤਾ ਹੈ। ਤਸਕਰਾਂ ਨੇ ਸਤਲੁਜ ਦਰਿਆ ਦੇ ਪਾਣੀ ਨਾਲ ਹੈਰੋਇਨ ਦੀ ਖੇਪ ਭਾਰਤ ਭੇਜਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਜਵਾਨਾਂ ਨੇ ਬਰਾਮਦ ਕਰ ਕੇ ਜ਼ਬਤ ਕਰ ਲਿਆ।

ਦੂਜੇ ਪਾਸੇ ਅੰਮ੍ਰਿਤਸਰ ਸਰਹੱਦ ‘ਤੇ ਲਗਾਤਾਰ ਦੂਜੇ ਦਿਨ ਡਰੋਨ ਦੀ ਆਵਾਜਾਈ ਦੇਖਣ ਨੂੰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੈਰੋਇਨ ਨਾਲ ਭਰੀ ਬੋਤਲ ਸਤਲੁਜ ਵਿੱਚ ਪਾਣੀ ਦੇ ਵਹਾਅ ਨਾਲ ਵਹਿ ਰਹੇ ਜੰਗਲੀ ਬੂਟਿਆਂ ਦੇ ਨਾਲ ਬੰਨ੍ਹ ਕੇ ਭੇਜੀ ਗਈ ਸੀ। ਫ਼ਿਰੋਜ਼ਪੁਰ ਸੈਕਟਰ ਵਿੱਚ ਤਾਇਨਾਤ BSF ਦੇ ਜਵਾਨਾਂ ਨੇ ਉਸ ਨੂੰ ਬਰਾਮਦ ਕਰ ਲਿਆ। ਜਦੋਂ ਬੋਤਲ ਨੂੰ ਖੋਲ੍ਹਿਆ ਗਿਆ ਤਾਂ ਉਸ ਵਿਚ ਹੈਰੋਇਨ ਸੀ, ਜਿਸ ਦਾ ਵਜ਼ਨ 1 ਕਿਲੋ ਸੀ। 1 ਕਿਲੋ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ ਕਰੀਬ 7 ਕਰੋੜ ਰੁਪਏ ਹੈ। ਅੰਮ੍ਰਿਤਸਰ ਸਰਹੱਦ ‘ਤੇ ਪੈਂਦੇ BOP ਕਾਨਗੜ ‘ਚ ਦੁਪਹਿਰ ਕਰੀਬ 2.30 ਵਜੇ ਡਰੋਨ ਦੀ ਆਵਾਜਾਈ ਹੋਈ। ਪਾਕਿਸਤਾਨ ਦੀ ਗਸ਼ਤ ਕਰ ਰਹੀ BSF ਨੇ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਦੀ ਆਵਾਜ਼ ਸੁਣੀ।