ਫਿਰੋਜ਼ਪੁਰ | ਲੈਫਟੀਨੈਂਟ ਕਰਨਲ ਨਿਸ਼ਾਂਤ ਪਰਮਾਰ ਨੇ ਆਪਣੀ ਪਤਨੀ ਡਿੰਪਲ ਦਾ ਕਤਲ ਕਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਥਾਣਾ ਛਾਉਣੀ ਦੀ ਪੁਲਿਸ ਨੇ ਦੱਸਿਆ ਕਿ ਦੋਵਾਂ ‘ਚ ਗ੍ਰਹਿਸਥੀ ਕਲੇਸ਼ ਚੱਲ ਰਿਹਾ ਸੀ, ਜਿਸ ਕਾਰਨ ਲੈਫਟੀਨੈਂਟ ਕਰਨਲ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਘਟਨਾ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਲੈਫਟੀਨੈਂਟ ਕਰਨਲ ਨਿਸ਼ਾਂਤ ਪ੍ਰਮਾਰ ਅਤੇ ਉਨ੍ਹਾਂ ਦੀ ਪਤਨੀ ਡਿੰਪਲ ਦੇ ਪਰਿਵਾਰਕ ਮੈਂਬਰ ਸਿਵਲ ਹਸਪਤਾਲ ਪੁੱਜੇ, ਜਿੱਥੇ ਉਨ੍ਹਾਂ ਦੱਸਿਆ ਕਿ ਪਤੀ-ਪਤਨੀ ਦੇ ਰਿਸ਼ਤੇ ਠੀਕ-ਠਾਕ ਹਨ ਪਰ ਕੀ ਕਾਰਨ ਸੀ ਕਿ ਅਜਿਹੀ ਘਟਨਾ ਵਾਪਰੀ । ਮ੍ਰਿਤਕ ਡਿੰਪਲ ਦਾ ਭਰਾ ਜ਼ਿਆਦਾ ਕੁਝ ਨਹੀਂ ਬੋਲਿਆ ਅਤੇ ਆਪਣੀ ਕਾਰ ‘ਚ ਬੈਠ ਕੇ ਰਵਾਨਾ ਹੋ ਗਿਆ।