ਫ਼ਿਰੋਜ਼ਪੁਰ, 3 ਦਸੰਬਰ | ਫਿਰੋਜ਼ਪੁਰ ਵਿਚ ਇਕ ਬੰਦੇ ਨੂੰ ਮਾਂ-ਧੀ ਨੇ ਹਨੀ ਟ੍ਰੈਪ ਵਿਚ ਫਸਾ ਲਿਆ। ਉਸ ਨੂੰ ਗੱਲਾਂ ‘ਚ ਫਸਾ ਕੇ ਘਰ ਬੁਲਾਇਆ, ਜਿਸ ਤੋਂ ਬਾਅਦ ਵੀਡੀਓ ਬਣਾ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਇਸ ਮਗਰੋਂ ਉਸ ਤੋਂ 20 ਹਜ਼ਾਰ ਰੁਪਏ ਹੜੱਪ ਲਏ। ਪੁਲਿਸ ਨੇ ਇਨ੍ਹਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਗੁਰੂਹਰਸਹਾਏ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਪੀੜਤ ਸੰਦੀਪ ਸਿੰਘ ਵਾਸੀ ਗੁਰੂਹਰਸਹਾਏ ਨੇ ਦੱਸਿਆ ਕਿ ਉਹ ਸੁੰਦਰੀ ਨਾਂ ਦੀ ਔਰਤ ਨੂੰ ਪਹਿਲਾਂ ਤੋਂ ਜਾਣਦਾ ਸੀ। ਬੀਤੀ ਸ਼ਾਮ ਉਹ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋ ਕੇ ਵਾਪਸ ਆ ਰਿਹਾ ਸੀ। ਉਦੋਂ ਹੀ ਉਸ ਨੂੰ ਸੁੰਦਰੀ ਦਾ ਫੋਨ ਆਇਆ। ਉਹ ਉਸ ਨਾਲ ਗੱਲਾਂ ਕਰਨ ਲੱਗ ਪਈ ਅਤੇ ਵਾਰ-ਵਾਰ ਉਸ ਨੂੰ ਘਰ ਆਉਣ ਲਈ ਕਹਿਣ ਲੱਗੀ।
ਸੰਦੀਪ ਨੇ ਦੱਸਿਆ ਕਿ ਉਹ ਬਸਤੀ ਮੱਘਰਵਾਲੀ ਸਥਿਤ ਉਸ ਦੇ ਘਰ ਚਲਾ ਗਿਆ। ਜਦੋਂ ਉਹ ਉਸ ਦੇ ਘਰ ਪਹੁੰਚਿਆ ਤਾਂ ਉਥੇ ਕੁਝ ਕੈਮਰੇ ਵਾਲੇ ਲੋਕ ਵੀ ਸਨ, ਜਿਸ ਨੇ ਉਸ ਨਾਲ ਧੱਕਾ ਕੀਤਾ ਅਤੇ ਉਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਵੀਡੀਓ ਬਣਾਉਣ ਤੋਂ ਬਾਅਦ ਆਰੋਪੀਆਂ ਨੇ ਇਸ ਨੂੰ ਵਾਇਰਲ ਕਰਨ ਦੀ ਧਮਕੀ ਦਿੱਤੀ।
ਅਜਿਹਾ ਨਾ ਕਰਨ ਲਈ ਆਰੋਪੀਆਂ ਨੇ ਉਸ ਤੋਂ 50 ਹਜ਼ਾਰ ਰੁਪਏ ਮੰਗੇ। ਜਦੋਂ ਉਸ ਨੇ ਕਿਹਾ ਕਿ ਉਸ ਕੋਲ ਇੰਨੇ ਪੈਸੇ ਨਹੀਂ ਹਨ ਤਾਂ ਉਸ ਨੇ 20 ਹਜ਼ਾਰ ਰੁਪਏ ਲੈ ਕੇ ਉਸ ਨੂੰ ਛੱਡ ਦਿੱਤਾ, ਜਿਸ ਤੋਂ ਬਾਅਦ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਸੁੰਦਰੀ, ਉਸ ਦੀ ਧੀ ਅਤੇ ਮਿੰਟੂ ਕੰਧਾਰੀ ਤੋਂ ਇਲਾਵਾ 3 ਹੋਰ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਗੁਰੂਹਰਸਹਾਏ ਦੇ ਏਐਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।