ਫਿਰੋਜ਼ਪੁਰ : 20 ਲੱਖ ਦੀ ਫਿਰੌਤੀ ਲਈ 16 ਸਾਲ ਦੇ ਲੜਕੇ ਦਾ ਕਤਲ, ਅਗਵਾ ਕਰਕੇ ਕੀਤੀ ਵਾਰਦਾਤ

0
2157

ਫਿਰੋਜ਼ਪੁਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸ਼ਹਿਰ ਦੀ ਬ੍ਰਮ ਨਗਰੀ ਦੇ ਰਹਿਣ ਵਾਲੇ 16 ਸਾਲਾ ਲੜਕੇ ਸਾਰਥਿਕ ਦੀ 20 ਲੱਖ ਦੀ ਫਿਰੌਤੀ ਲਈ ਹੱਤਿਆ ਕਰ ਦਿੱਤੀ ਗਈ। ਸਾਰਥਿਕ ਸੋਮਵਾਰ ਰਾਤ 9 ਵਜੇ ਘਰੋਂ ਨਿਕਲਿਆ ਪਰ ਵਾਪਸ ਨਹੀਂ ਆਇਆ।

ਪਰਿਵਾਰ ਵਾਲਿਆਂ ਨੇ ਸਵੇਰੇ ਥਾਣੇ ’ਚ ਇਸ ਦੀ ਸੂਚਨਾ ਦਿੱਤੀ ਤਾਂ ਪੁਲਿਸ ਜਾਂਚ ’ਚ ਜੁਟ ਗਈ। ਪਰਿਵਾਰ ਦਾ ਦੋਸ਼ ਹੈ ਕਿ ਸਾਰਥਿਕ ਨੂੰ ਅਗਵਾ ਕੀਤਾ ਗਿਆ ਤੇ ਉਨ੍ਹਾਂ ਤੋਂ 20 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਗਈ। ਮੰਗਲਵਾਰ ਰਾਤ ਲਗਭਗ 9 ਵਜੇ ਪੁਲਿਸ ਦਾ ਫੋਨ ਆਇਆ ਕਿ ਪਿੰਡ ਮਲਵਾਲ ਦੇ ਨਜ਼ਦੀਕ ਨਹਿਰ ’ਚ ਇਕ ਲਾਸ਼ ਮਿਲੀ ਹੈ।

ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਇਸ ਤੋਂ ਬਾਅਦ ਪੁਲਿਸ ਨੇ ਫੋਟੋ ਭੇਜ ਕੇ ਸ਼ਨਾਖ਼ਤ ਕਰਵਾਈ ਤਾਂ ਪਰਿਵਾਰ ਨੇ ਲਾਸ਼ ਦੀ ਪਛਾਣ ਸਾਰਥਿਕ ਦੇ ਤੌਰ ‘ਤੇ ਕੀਤੀ। ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ