ਕਾਲਜ ਤੋਂ ਸਕੂਟੀ ‘ਤੇ ਆਉਂਦੀਆਂ ਵਿਦਿਆਰਥਣਾਂ ਨੂੰ ਪਏ ਲੁਟੇਰੇ, ਹਥੌੜੇ ਮਾਰ ਕੇ ਖੋਹੇ ਪੈਸੇ

0
3085

ਸੰਗਰੂਰ/ਸੁਨਾਮ | ਸਰਕਾਰੀ ਕਾਲਜ ਸੁਨਾਮ ਤੋਂ ਸਕੂਟੀ ‘ਤੇ ਘਰ ਪਰਤ ਰਹੀਆਂ 2 ਭੈਣਾਂ ‘ਤੇ ਅਣਪਛਾਤੇ ਹਮਲਾਵਰਾਂ ਵੱਲੋਂ ਹਥੌੜੇ ਨਾਲ ਹਮਲਾ ਕੀਤਾ ਗਿਆ। ਹਮਲਾਵਰ ਦੋਵੇਂ ਵਿਦਿਆਰਥਣਾਂ ਦੀਆਂ ਕਿੱਟਾਂ ਖੋਹ ਕੇ ਭੱਜ ਗਏ। ਦੋਵਾਂ ਨੂੰ ਗੰਭੀਰ ਹਾਲਤ ‘ਚ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜ਼ੇਰੇ ਇਲਾਜ ਨਵਦੀਪ ਕੌਰ ਨੇ ਦੱਸਿਆ ਕਿ ਉਹ ਆਪਣੀ ਭੈਣ ਇੰਦਰਜੀਤ ਕੌਰ ਨਾਲ ਸਕੂਟੀ ‘ਤੇ ਸਰਕਾਰੀ ਕਾਲਜ ਤੋਂ ਪਿੰਡ ਛਾਜਲੀ ਵਾਪਸ ਆ ਰਹੀ ਸੀ। ਰਸਤੇ ਵਿਚ ਬਾਈਕ ਸਵਾਰ 2 ਨੌਜਵਾਨਾਂ ਨੇ ਸਕੂਟੀ ਨੂੰ ਟੱਕਰ ਮਾਰ ਕੇ ਹੇਠਾਂ ਸੁੱਟ ਦਿੱਤਾ। ਦੋਵਾਂ ਹਮਲਾਵਰਾਂ ਨੇ ਉਨ੍ਹਾਂ ‘ਤੇ ਹਥੌੜੇ ਨਾਲ ਹਮਲਾ ਕੀਤਾ।

ਜ਼ਰੂਰੀ ਦਸਤਾਵੇਜ਼ਾਂ ਤੋਂ ਇਲਾਵਾ ਕਿਤਾਬਾਂ ਤੇ 500 ਰੁਪਏ ਦੇ ਕਰੀਬ ਰੁਪਏ ਸਨ। ਦੋਵਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਦੀਪ ਕੌਰ ਦੇ ਸਿਰ ‘ਤੇ ਕਈ ਟਾਂਕੇ ਲੱਗੇ ਹਨ। ਜਦਕਿ ਉਸ ਦੀ ਭੈਣ ਦੇ ਮੋਢੇ ‘ਤੇ ਸੱਟ ਲੱਗੀ ਹੈ। ਪਿਤਾ ਗੋਪੀ ਸਿੰਘ ਨੇ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਐਸਐਚਓ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਪੀੜਤ ਵਿਦਿਆਰਥਣਾਂ ਦੇ ਬਿਆਨਾਂ ’ਤੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।