ਲੁਧਿਆਣਾ ‘ਚ ਮਹਿਲਾ ਜਿੰਮ ਟ੍ਰੇਨਰ ਨਾਲ ਛੇੜਛਾੜ, ਫਿਲੋਰ ਮੈਨੇਜਰ ਨੇ ਕੀਤੀਆਂ ਅਸ਼ਲੀਲ ਹਰਕਤਾਂ

0
281

 ਲੁਧਿਆਣਾ, 30 ਨਵੰਬਰ | ਕੱਲ ਚੰਡੀਗੜ੍ਹ ਨੇੜੇ ਇੱਕ ਜਿੰਮ ਦੇ ਫਲੋਰ ਮੈਨੇਜਰ ਨੇ ਰੈਸਟ ਰੂਮ ਵਿਚ ਜਿਮ ਸੈਂਟਰ ਦੀ ਮਹਿਲਾ ਮੈਨੇਜਰ ਨਾਲ ਛੇੜਛਾੜ ਕੀਤੀ। ਮਹਿਲਾ ਨੇ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਸੀਸੀਟੀਵੀ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਛੇੜਛਾੜ ਕਰਨ ਵਾਲਾ ਦੋਸ਼ੀ ਅਜੇ ਫਰਾਰ ਹੈ।

ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਪੀੜਤ ਔਰਤ ਨੇ ਦੱਸਿਆ ਕਿ ਉਹ 15 ਜਨਵਰੀ 2023 ਤੋਂ 11 ਜੁਲਾਈ 2024 ਤੱਕ ਐਲੀਵੇਟ ਵੈਲਨੈਸ ਕਲੱਬ/ਜਿਮ ਵਿਚ ਸੈਂਟਰ ਮੈਨੇਜਰ ਵਜੋਂ ਕੰਮ ਕਰਦੀ ਸੀ। ਇਸ ਜਿੰਮ ਵਿਚ ਮੁਲਜ਼ਮ ਗੁਰਜੀਤ ਸਿੰਘ ਉਰਫ਼ ਉੱਭੀ ਫਲੋਰ ਮੈਨੇਜਰ ਹੈ। ਗੁਰਜੀਤ ਅਕਸਰ ਮੇਰੇ ‘ਤੇ ਬੁਰੀ ਨਜ਼ਰ ਰੱਖਦਾ ਸੀ, ਜੋ ਅਕਸਰ ਮੇਰੇ ਨਾਲ ਸਰੀਰਕ ਛੇੜਛਾੜ ਕਰਦਾ ਸੀ। ਮੈਂ ਇਸ ਬਾਰੇ ਜਿਮ ਮਾਲਕਾਂ ਨੂੰ ਵੀ ਦੱਸਿਆ ਸੀ, ਜਿਸ ਨੇ ਕੋਈ ਕਾਰਵਾਈ ਨਹੀਂ ਕੀਤੀ।

ਔਰਤ ਨੇ ਦੱਸਿਆ ਕਿ 14 ਜੂਨ ਨੂੰ ਮੈਂ ਟਰੇਨਰ ਰੈਸਟ ਰੂਮ ‘ਚ ਇਕੱਲੀ ਸੀ ਤਾਂ ਦੋਸ਼ੀ ਨੇ ਅਚਾਨਕ ਮੈਨੂੰ ਪਿੱਛਿਓਂ ਫੜ ਲਿਆ। ਮੁਲਜ਼ਮ ਗੁਰਜੀਤ ਮੇਰੇ ਨਾਲ ਕੁਕਰਮ ਕਰਨ ਲੱਗਾ। ਇਹ ਘਟਨਾ ਜਿੰਮ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ, ਜਿਸ ਦੀ ਵੀਡੀਓ ਫੁਟੇਜ ਪੈਨ ਡਰਾਈਵ ਵਿਚ ਪੁਲਿਸ ਨੂੰ ਸਬੂਤ ਵਜੋਂ ਦਿੱਤੀ ਗਈ ਹੈ।

ਪੀੜਤਾ ਅਨੁਸਾਰ ਜਦੋਂ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਤਾਂ ਦੋਸ਼ੀ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਨੌਕਰੀ ਤੋਂ ਕੱਢ ਦਿੱਤਾ। ਮੁਲਜ਼ਮ ਗੁਰਜੀਤ ਉਸ ਦੇ ਘਰ ਆਇਆ ਅਤੇ ਉਸ ਦੇ ਬਿਮਾਰ ਪਿਤਾ ਨੂੰ ਧਮਕੀਆਂ ਦੇਣ ਲੱਗਾ। ਪੀੜਤਾ ਨੇ ਦੱਸਿਆ ਕਿ ਗੁਰਜੀਤ ਤੋਂ ਨਾਰਾਜ਼ ਹੋ ਕੇ ਉਸ ਨੇ ਕਿਸੇ ਹੋਰ ਜਿੰਮ ‘ਚ ਨੌਕਰੀ ਕਰ ਲਈ ਪਰ ਉੱਥੇ ਵੀ ਗੁਰਜੀਤ ਨੇ ਉਸ ਦੀ ਇੱਜ਼ਤ ਨੂੰ ਲੈ ਕੇ ਉਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਸ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਲਈ ਮਜਬੂਰ ਹੋਣਾ ਪਿਆ।

ਮੁਲਜ਼ਮ ਪਿਛਲੇ ਕਈ ਸਾਲਾਂ ਤੋਂ ਜਿੰਮ ਵਿਚ ਕੰਮ ਕਰ ਰਿਹਾ ਸੀ। ਪੀੜਤਾ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ 2019 ‘ਚ ਵੀ ਇਸੇ ਜਿੰਮ ‘ਚ ਕੰਮ ਕਰਦੀ ਸੀ ਪਰ ਉਸ ਸਮੇਂ 6 ਮਹੀਨੇ ਕੰਮ ਕਰਦੀ ਸੀ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।