ਦੋਸਤਾਂ ਦੀ ਬਲੈਕਮੇਲਿੰਗ ਤੋਂ ਤੰਗ ਆ ਕੇ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ, ਪਿੰਡ ਹੋਇਆ ਸੋਗਮਈ

0
1184

ਬਰਨਾਲਾ | ਭਦੌੜ ਤੋਂ ਇਕ ਵਿਅਕਤੀ ਵਲੋਂ ਜਾਨ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਛੰਨਾਂ ਗੁਲਾਬ ਸਿੰਘ ਵਾਲਾ ਵਿਖੇ ਇਕ 30 ਸਾਲ ਦੇ ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਜਾਨ ਦੇ ਦਿੱਤੀ । ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਿਥੇ ਜਾਨ ਦਿੱਤੀ, ਉਥੇ ਹੀ ਮ੍ਰਿਤਕ ਸਿਕੰਦਰ ਸਿੰਘ ਦਾ ਮੋਬਾਇਲ ਭੰਨਿਆ ਹੋਇਆ ਸੀ। ਮੋਟਰਸਾਈਕਲ ਵੀ ਸਟੇਡੀਅਮ ’ਚ ਖੜ੍ਹਾ ਸੀ।

ਮ੍ਰਿਤਕ ਨੌਜਵਾਨ ਨੇ ਸਵੇਰੇ 2 ਵੀਡੀਓ ਬਣਾ ਕੇ ਆਪਣੇ ਗਰੁੱਪਾਂ ’ਚ ਪਾਈਆਂ, ਜਿਸ ਵਿਚ ਉਸ ਨੇ ਪਿੰਡ ਦੇ ਤਿੰਨ ਵਿਅਕਤੀਆਂ ਬਲਜੀਤ ਸਿੰਘ, ਰਾਜਪਾਲ ਤੇ ਜਿਊਣ ਸਿੰਘ ਦਾ ਨਾਂ ਲੈ ਲਿਆ ਤੇ ਕਿਹਾ ਕਿ ਇਹ ਮੈਨੂੰ ਕਿਸੇ ਕਾਰਨ ਬਲੈਕਮੇਲ ਕਰ ਰਹੇ ਹਨ।

ਭਦੌੜ ਪੁਲਿਸ ਮੌਕੇ ਉੱਤੇ ਪਹੁੰਚਦੀ ਹੈ ਤੇ ਮ੍ਰਿਤਕ ਦੀ ਪਤਨੀ ਕੁਲਦੀਪ ਕੌਰ ਦੇ ਬਿਆਨ ਦਰਜ ਕਰਕੇ ਰਾਜਪਾਲ, ਬਲਜੀਤ ਸਿੰਘ ਤੇ ਜਿਊਣ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕੀਤਾ। ਮੁਲਜ਼ਮਾਂ ਦੀ ਭਾਲ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ, ਜੋ ਕਿ ਘਰੋਂ ਫਰਾਰ ਹਨ।

ਫਿਲਹਾਲ ਇਹ ਨੀਂ ਸਾਫ਼ ਹੋ ਸਕਿਆ ਕਿ ਉਕਤ ਮ੍ਰਿਤਕ ਨੋਜਵਾਨ ਨੂੰ ਕਿਸ ਗੱਲੋਂ ਉਸ ਦੇ ਸਾਥੀ ਬਲੈਕਮੇਲ ਕਰ ਰਹੇ ਸਨ ਕਿ ਉਸ ਨੂੰ ਖੁਦਕੁਸ਼ੀ ਲਈ ਮਜ਼ਬੂਰ ਹੋਣਾ ਪਿਆ। ਭਦੌੜ ਪੁਲਿਸ ਮਾਮਲੇ ਦੀ ਤਫ਼ਤੀਸ ਕਰ ਰਹੀ ਤੇ ਲਾਸ਼ ਨੂੰ ਪੋਸਟਮਰਟਮ ਲਈ ਸਿਵਲ ਹਸਪਤਾਲ ਬਰਨਾਲਾ ਰੱਖਿਆ ਹੋਇਆ ਹੈ।