ਨਵੰਬਰ ‘ਚ ਕੋਰੋਨਾ ਦੀ ਦੂਜੀ ਲਹਿਰ ਦਾ ਡਰ, ਸਰਕਾਰੀ ਮੁਲਾਜ਼ਮਾਂ ਤੋਂ ਲੈ ਕੇ ਮਜ਼ਦੂਰਾਂ ਤੱਕ ਦੇ ਹੋਣਗੇ ਟੈਸਟ

0
715

ਚੰਡੀਗੜ੍ਹ | ਪੰਜਾਬ ਵਿਚ ਬੇਸ਼ੱਕ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਘੱਟ ਰਹੀ ਹੈ, ਉਥੇ ਕੋਰੋਨਾ ਦੀ ਦੂਸਰੀ ਲਹਿਰ ਦੇ ਡਰ ਕਾਰਨ ਸਰਕਾਰ ਸਾਵਧਾਨੀ ਵਰਤ ਰਹੀ ਹੈ। ਸਰਕਾਰ ਨੇ ਹੁਣ ਕੋਰੋਨਾ ਦੀ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਭਾਲ ਕਰਨ ਦੀ ਗਿਣਤੀ 10 ਤੋਂ ਵਧਾ ਕੇ 15 ਕਰ ਦਿੱਤੀ ਹੈ।

ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਇਸ ਸੰਬੰਧੀ ਹੁਕਮ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਵਿਭਾਗਾਂ ਨੂੰ ਨਵੰਬਰ ਵਿੱਚ ਸਿਹਤ, ਪੁਲਿਸ, ਮਾਲ ਵਿਭਾਗ ਦੇ ਸਟਾਫ ਅਤੇ ਹੋਰ ਸਿਵਲ ਸਟਾਫ ਦੀ ਜਾਂਚ ਕਰਵਾਉਣ ਦੇ ਆਦੇਸ਼ ਵੀ ਦਿੱਤੇ।