ਫਾਜ਼ਿਲਕਾ | ਇਥੋਂ ਇਕ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ। ਦਰਅਸਲ ਇਕ ਔਰਤ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਜਿਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਪਰ ਮੋਰਚਰੀ ਵਿਚ ਰੱਖੀ ਮ੍ਰਿਤਕ ਔਰਤ ਦੇ ਹੱਥਾਂ ਅਤੇ ਕੰਨਾਂ ‘ਚ ਪਾਏ ਸੋਨੇ ਦੇ ਗਹਿਣੇ ਕਿਸੇ ਵਲੋਂ ਚੋਰੀ ਕਰ ਲਏ ਗਏ।
ਘਟਨਾ ਤੋਂ ਬਾਅਦ ਡਾਕਟਰ ਦੇ ਹੋਸ਼ ਉੱਡ ਗਏ। ਉਸ ਨੇ ਹਸਪਤਾਲ ਦੇ ਸਟਾਫ ਤੋਂ ਪੁੱਛਗਿੱਛ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਗਈ। ਪਰਿਵਾਰਿਕ ਮੈਂਬਰਾ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਸੀਸੀਟੀਵੀ ਫੁਟੇਜ ਮੰਗੀ ਤਾਂ SMO ਦਾ ਕਹਿਣਾ ਸੀ ਕਿ ਸਿਵਲ ਹਸਪਤਾਲ ਅੰਦਰ ਅਤੇ ਬਾਹਰ ਕੈਮਰੇ ਲੱਗੇ ਹੋਏ ਹਨ ਪਰ ਐਮਰਜੈਂਸੀ ਰੂਮ ਵਿਚ ਕੈਮਰੇ ਨਹੀਂ ਲਾਏ ਗਏ।
ਐਸਐਮਓ ਡਾ. ਰੋਹਿਤ ਗੋਇਲ ਨੇ ਕਿਹਾ ਕਿ ਉਨ੍ਹਾਂ ਨੂੰ ਪਰਿਵਾਰ ਨਾਲ ਹਮਦਰਦੀ ਹੈ ਅਤੇ ਉਨ੍ਹਾਂ ਵੱਲੋਂ ਖੁਦ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ, ਜਿਸ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ।