ਫਾਜ਼ਿਲਕਾ : ਚਾਹ ਬਣਾਉਣ ਸਮੇਂ 2 ਗੈਸ ਸਿਲੰਡਰਾਂ ਨੂੰ ਲੱਗੀ ਅੱਗ, 2 ਲੋਕ ਬੁਰੀ ਤਰ੍ਹਾਂ ਝੁਲਸੇ

0
1303

ਫਾਜ਼ਿਲਕਾ | ਇਥੋਂ ਦੀ ਵਿਜੇ ਕਾਲੋਨੀ ‘ਚ ਇਕ ਘਰ ‘ਚ ਗੈਸ ਸਿਲੰਡਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਚਾਹ ਬਣਾਉਂਦੇ ਸਮੇਂ ਅਚਾਨਕ 2 ਸਿਲੰਡਰਾਂ ਨੂੰ ਅੱਗ ਲੱਗ ਗਈ। ਅੱਗ ਦੀ ਲਪੇਟ ‘ਚ ਆ ਕੇ 2 ਵਿਅਕਤੀ ਝੁਲਸ ਗਏ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

ਲੋਕਾਂ ਨੇ ਦੱਸਿਆ ਕਿ ਅੱਗ ਕੁਝ ਹੀ ਮਿੰਟਾਂ ‘ਚ ਫੈਲ ਗਈ। ਇਸ ਕਾਰਨ ਘਰ ‘ਚ ਮੌਜੂਦ 2 ਲੋਕ ਝੁਲਸ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਫਿਲਹਾਲ ਇਸ ਮਾਮਲੇ ਵਿਚ ਪੀੜਤਾਂ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਤਾਇਨਾਤ ਡਾਕਟਰ ਅਸੀਮ ਮਾਨੀ ਨੇ ਦੱਸਿਆ ਕਿ 2 ਵਿਅਕਤੀ ਅੱਗ ‘ਚ ਝੁਲਸਣ ਮਗਰੋਂ ਪਹੁੰਚੇ ਸਨ। ਦੋਵਾਂ ਦੀ ਉਮਰ ਕਰੀਬ 34 ਸਾਲ ਹੈ। ਇਕ ਵਿਅਕਤੀ ਅੱਗ ਕਾਰਨ ਝੁਲਸਿਆ ਹੈ ਅਤੇ ਇਕ ਦੀ ਲੱਤ ‘ਤੇ ਸੱਟ ਲੱਗੀ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ