ਪਿਤਾ ਨੇ 10ਵੀਂ ‘ਚ ਪੜ੍ਹਦੀ ਬੇਟੀ ਦੇ ਪ੍ਰੇਮੀ ਦੇ ਭਰਾ, ਪਿਓ, ਦਾਦੇ ਤੇ ਚਾਚੇ ਨੂੰ ਮਾਰੀਆਂ ਗੋਲੀਆਂ, ਚਾਰਾਂ ਦੀ ਮੌਤ

0
2336

ਬਟਾਲਾ (ਜਸਵਿੰਦਰ ਬੇਦੀ) | ਜ਼ਿਲਾ ਗੁਰਦਾਸਪੁਰ ਦੇ ਪਿੰਡ ਬੱਲੜਵਾਲ ਵਿਖੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਪ੍ਰੇਮ ਸੰਬੰਧਾਂ ਨੂੰ ਲੈ ਕੇ 4 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਅਤੇ 2 ਲੋਕ ਜ਼ਖਮੀ ਹੋ ਗਏ।

ਦੱਸਿਆ ਗਿਆ ਹੈ ਕਿ ਖੇਤ ਵਿੱਚ ਮੁੰਡੇ ਦਾ ਪਰਿਵਾਰ ਪਾਣੀ ਲਾ ਰਿਹਾ ਸੀ ਕਿ ਕੁੜੀ ਦੇ ਪਰਿਵਾਰ ਵਾਲਿਆਂ ਨੇ ਗੋਲੀ ਚਲਾ ਦਿੱਤੀ।

ਸਿਵਿਲ ਹਸਪਤਾਲ ਵਿਚ ਦਾਖਲ ਹਰਮਨ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਮਨਦੀਪ ਦੇ ਪ੍ਰੇਮ ਸੰਬੰਧ ਪਿੰਡ ਦੇ ਹੀ ਸੁਖਜਿੰਦਰ ਸਿੰਘ ਦੀ ਕੁੜੀ ਨਾਲ ਸਨ ਅਤੇ ਕੁੜੀ ਦੇ ਪਰਿਵਾਰ ਨੂੰ ਪਤਾ ਲੱਗ ਗਿਆ ਸੀ। ਕੁੜੀ 10ਵੀਂ ਕਲਾਸ ‘ਚ ਪੜ੍ਹਦੀ ਸੀ।

ਸ਼ਨੀਵਾਰ ਸਵੇਰੇ ਮਨਦੀਪ ਦਾ ਪਰਿਵਾਰ ਆਪਣੇ ਖੇਤਾਂ ਵਿਚ ਕੰਮ ਕਰ ਰਿਹਾ ਸੀ। ਇਸੇ ਦੌਰਾਨ ਕੁੜੀ ਦਾ ਪਿਓ ਅਤੇ ਕੁਝ ਹੋਰ ਲੋਕ ਉਥੇ ਆ ਗਏ ਅਤੇ ਉਨ੍ਹਾਂ ਹਮਲਾ ਕਰਦਿਆਂ ਗੋਲੀਆਂ ਚਲਾ ਦਿੱਤੀਆਂ। ਫਾਇਰਿੰਗ ‘ਚ ਮਨਦੀਪ ਦੇ ਪਿਤਾ ਸੁਖਵਿੰਦਰ ਸਿੰਘ, ਚਾਚਾ ਜਸਬੀਰ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ।

ਇਸ ਤੋਂ ਬਾਅਦ ਆਰੋਪੀਆਂ ਨੇ ਮਨਦੀਪ ਦੇ ਘਰ ਜਾ ਕੇ ਉਸ ਦੇ ਦਾਦਾ ਮੰਗਲ ਸਿੰਘ ਅਤੇ ਕਜ਼ਨ ਬ੍ਰਦਰ ਬਬਨਦੀਪ ਸਿੰਘ ਨੂੰ ਵੀ ਗੋਲੀ ਮਾਰ ਦਿੱਤੀ। ਫਾਇਰਿੰਗ ‘ਚ ਹਰਮਨ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਿਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।