ਹਸਪਤਾਲ ਤੋਂ ਮਰੀਜ਼ ਦਾ ਪਤਾ ਲੈ ਕੇ ਮੁੜ ਰਹੇ ਸੱਸ, ਜਵਾਈ ਦੀ ਬਾਈਕ ਨੂੰ ਟਰੱਕ ਨੇ ਮਾਰੀ ਟੱਕਰ, ਜਵਾਈ ਦੀ ਦਰਦਨਾਕ ਮੌਤ, ਸੱਸ ਸੀਰੀਅਸ

0
956

ਕਪੂਰਥਲਾ | ਪਿੰਡ ਧੰਮ ਨੇੜੇ ਬੀਤੀ ਰਾਤ ਮੋਟਰਸਾਈਕਲ ਅਤੇ ਟਰੱਕ ਦੀ ਟੱਕਰ ਹੋ ਗਈ, ਜਿਸ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ । ਜਦਕਿ ਬਾਈਕ ਸਵਾਰ ਔਰਤ ਗੰਭੀਰ ਜ਼ਖਮੀ ਹੈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ।

ਰਾਹਗੀਰਾਂ ਵਲੋਂ ਘਟਨਾ ਤੋਂ ਬਾਅਦ ਟਰੱਕ ਚਾਲਕ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ । ਦੱਸ ਦਈਏ ਕਿ ਕੁਲਵਿੰਦਰ ਸਿੰਘ ਆਪਣੀ ਸੱਸ ਨਾਲ ਰਾਤ ਕਰੀਬ 9 ਵਜੇ ਪਿੰਡ ਲੱਖਣ ਕੇ ਪੱਡੇ ਕਪੂਰਥਲਾ ਸਿਵਲ ਹਸਪਤਾਲ ਵਿਚ ਦਾਖਲ ਪਰਿਵਾਰਕ ਮੈਂਬਰ ਦਾ ਹਾਲ-ਚਾਲ ਪੁੱਛ ਕੇ ਘਰ ਵਾਪਸ ਪਰਤ ਰਿਹਾ ਸੀ ਕਿ ਪਿੰਡ ਧੰਮ ਨੇੜੇ ਪਿੱਛੇ ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ।

ਜ਼ਖਮੀ ਔਰਤ ਕਮਲਜੀਤ ਕੌਰ ਨੂੰ ਇਲਾਜ ਲਈ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖਲ ਕਰਵਾਇਆ ਗਿਆ । ਹਾਦਸੇ ’ਚ ਮੋਟਰਸਾਈਕਲ ਸਵਾਰ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ।